ਪਿਛਲੇ 5 ਅਗਸਤ ਤੋਂ ਨਜ਼ਰਬੰਦ ਸਨ ਸਾਬਕਾ ਮੁੱਖ ਮੰਤਰੀ

ਸ੍ਰੀਨਗਰ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਨਜ਼ਰਬੰਦੀ ਖ਼ਤਮ ਕਰਨ ਦੇ ਹੁਕਮ ਦਿਤੇ ਹਨ। ਉਹ ਪਿਛਲੇ ਸਾਲ 5 ਅਗਸਤ ਤੋਂ ਹਰੀ ਨਿਵਾਸ ਵਿਚ ਨਜ਼ਰਬੰਦ ਸਨ। ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੇ ਟਵੀਟ ਕੀਤਾ ਉਮਰ ਅਬਦੁੱਲਾ ਦੀ ਨਜ਼ਰਬੰਦੀ ਖ਼ਤਮ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਚੇਤੇ ਰਹੇ ਕਿ ਕਈ ਮਹੀਨੇ ਦੀ ਲਗਾਤਾਰ ਨਜ਼ਰਬੰਦੀ ਮਗਰੋਂ ਬੀਤੇ ਫ਼ਰਵਰੀ ਮਹੀਨੇ ਦੌਰਾਨ ਉਮਰ ਅਬਦੁੱਲਾ ਵਿਰੁੱਧ ਲੋਕ ਸੁਰੱਖਿਆ ਐਕਟ ਲਾ ਦਿਤਾ ਗਿਆ ਸੀ ਜਦਕਿ ਉਨ•ਾਂ ਦੀ ਭੈਣ ਸਾਰਾ ਅਬਦੁੱਲਾ ਪਾਇਲਟ ਨੇ ਉਨ•ਾਂ ਦੀ ਰਿਹਾਈ ਬਾਬਤ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਜੰਮੂ-ਕਸ਼ਮੀਰ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਜੇ ਉਮਰ ਅਬਦੁੱਲਾ ਦੀ ਰਿਹਾਈ ਬਾਰੇ ਕੋਈ ਯੋਜਨਾ ਹੈ ਤਾਂ ਪੇਸ਼ ਕੀਤੀ ਜਾਵੇ। ਜਸਟਿਸ ਅਰੁਣ ਮਿਸ਼ਰਾ ਨੇ ਸਰਕਾਰ ਨੂੰ ਆਖਿਆ ਸੀ ਕਿ ਜੇ ਉਮਰ ਅਬਦੁੱਲਾ ਨੂੰ ਜਲਦ ਰਿਹਾਅ ਕਰਨ ਜਾ ਰਹੇ ਹੋ ਤਾਂ ਠੀਕ, ਨਹੀਂ ਤਾਂ ਅਦਾਲਤ ਵੱਲੋਂ ਤਰਜੀਹੀ ਆਧਾਰ 'ਤੇ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਉਮਰ ਦੇ ਪਿਤਾ ਫ਼ਾਰੂਕ ਅਬਦੁੱਲਾ ਨੂੰ ਹਾਲ ਹੀ ਵਿਚ ਰਿਹਾਅ ਕੀਤਾ ਗਿਆ ਸੀ। 

ਹੋਰ ਖਬਰਾਂ »

ਹਮਦਰਦ ਟੀ.ਵੀ.