ਮੈਕਲੌਡਜੰਗ ਇਲਾਕੇ ਵਿਚ ਪ੍ਰਸ਼ਾਸਨ ਨੇ ਕਰਫ਼ਿਊ ਲਾਇਆ

ਧਰਮਸ਼ਾਲਾ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਹਿਮਾਚਲ ਪ੍ਰਦੇਸ਼ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋ ਗਈ। ਕਾਂਗੜਾ ਦੇ ਸਰਕਾਰੀ ਹਸਪਤਾਲ ਵਿਚ 69 ਸਾਲ ਦੇ ਸ਼ਖਸ ਨੇ ਦਮ ਤੋੜ ਦਿਤਾ ਜੋ 15 ਮਾਰਚ ਨੂੰ ਅਮਰੀਕਾ ਤੋਂ ਪਰਤਿਆ ਸੀ। ਕਾਂਗੜਾ ਦੇ ਡੀ.ਸੀ. ਰਾਕੇਸ਼ ਪ੍ਰਜਾਪਤੀ ਨੇ ਦੱਸਿਆ ਕਿ ਵਾਇਰਸ ਤੋਂ ਪੀੜਤ ਤਿੱਬਤੀ ਸ਼ਖਸ ਟੈਕਸੀ ਰਾਹੀਂ ਦਿੱਲੀ ਤੋਂ ਮੈਕਲੌਡਗੰਜ ਪੁੱਜਾ ਸੀ ਪਰ ਇਸ ਨੇ ਜ਼ਿਲ•ਾ ਪ੍ਰਸ਼ਾਸਨ ਨੂੰ ਸੂਚਿਤ ਨਾ ਕੀਤਾ। ਹਾਲਾਂਕਿ ਮੌਕਲੌਡਗੰਜ ਪਹੁੰਚਣ ਮਗਰੋਂ ਉਹ ਆਈਸੋਲੇਸ਼ਨ ਵਿਚ ਹੀ ਰਿਹਾ। ਮੈਕਲੌਡਗੰਜ ਵਿਚ ਤਿਬਤੀਆਂ ਦੀ ਸੰਘਣੀ ਆਬਾਦੀ ਹੈ ਜਿਸ ਦੇ ਮੱਦੇਨਜ਼ਰ ਇਲਾਕੇ ਵਿਚ ਕਰਫ਼ਿਊ ਲਾ ਦਿਤਾ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.