ਪੰਜਾਬ ਵਿਚ 6 ਨਵੇਂ ਮਾਮਲੇ ਆਏ ਸਾਹਮਣੇ, ਕੁਲ ਗਿਣਤੀ 29 ਹੋਈ

ਚੰਡੀਗੜ, 24 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਕਾਰਨ ਇਟਲੀ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਮ ਤੋੜ ਗਿਆ। ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਨਾਲ ਸਬੰਧਤ ਨੌਜਵਾਨ ਦੀ ਸ਼ਨਾਖਤ ਨਹੀਂ ਕੀਤੀ ਜਾ ਸਕੀ। ਉਧਰ ਪੰਜਾਬ ਵਿਚ ਮੰਗਲਵਾਰ ਨੂੰ 6 ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 29 ਹੋ ਗਈ। ਵਾਇਰਸ ਦੇ ਨਵੇਂ ਮਰੀਜ਼ਾਂ ਦੀ ਸ਼ਨਾਖ਼ਤ ਨਵਾਂਸ਼ਹਿਰ ਦੇ ਪਠਲਾਵਾ ਪਿੰਡ ਨਾਲ ਸਬੰਧਤ ਬਲਦੇਵ ਸਿੰਘ ਦੇ ਦੋਹਤੇ ਅਤੇ ਪੋਤੇ ਦੇ ਰੂਪ ਵਿਚ ਕੀਤੀ ਗਈ ਹੈ। ਕੋਰੋਨਾ ਵਾਇਰਸ ਕਾਰਨ ਮਰੇ ਬਲਦੇਵ ਸਿੰਘ ਦੇ 18 ਪਰਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੀ ਰਿਪੋਰਟ ਪੌਜ਼ੇਟਿਵ ਆ ਚੁੱਕੀ ਹੈ। ਦੂਜੇ ਪਾਸੇ ਤਿੰਨ ਹੋਰ ਮਰੀਜ਼ ਫ਼ਿਲੌਰ ਵਿਖੇ ਦੱਸੇ ਜਾ ਰਹੇ ਹਨ ਜੋ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ ਅਤੇ ਵਾਇਰਸ ਦੀ ਲਾਗ ਲੱਗ ਗਈ। ਪਿੰਡ ਵਿਰਕ ਨਾਲ ਸਬੰਧਤ ਪਤੀ-ਪਤਨੀ ਅਤੇ ਇਨ•ਾਂ ਦੇ ਬੱਚੇ ਨੂੰ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਤਕਰੀਬਨ 30 ਹਜ਼ਾਰ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ ਜਿਨ•ਾਂ ਵਿਚ ਐਨ.ਆਰ.ਆਈ. ਅਤੇ ਹੋਰ ਸ਼ਾਮਲ ਹਨ। ਇਟਲੀ ਵਿਚ ਵਾਇਰਸ ਕਾਰਨ ਮਰਿਆ ਨੌਜਵਾਨ ਉਹੀ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਦੇ ਤਿੰਨ ਪਰਵਾਰਕ ਮੈਂਬਰ ਇਟਲੀ ਤੋਂ ਅੰਮ੍ਰਿਤਸਰ ਆਏ ਸਨ ਅਤੇ ਇਨ•ਾਂ ਵਿਚੋਂ ਇਕ ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.