ਜਲੰਧਰ ਵਿਖੇ 70 ਸਾਲ ਦੀ ਮਹਿਲਾ ਪੌਜ਼ੇਟਿਵ ਮਿਲੀ

ਜਲੰਧਰ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਜਲੰਧਰ ਸ਼ਹਿਰ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦਾ ਨਵਾਂ ਮਰੀਜ਼ ਸਾਹਮਣੇ ਆਉਣ ਮਗਰੋਂ ਸੂਬੇ ਵਿਚ ਕੁਲ ਗਿਣਤੀ 32 ਹੋ ਗਈ। ਜਲੰਧਰ ਦੇ ਨਿਜਾਤਮ ਨਗਰ ਵਿਚ 70 ਸਾਲ ਦੀ ਮਹਿਲਾ ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ ਹੈ। ਜਲੰਧਰ ਜ਼ਿਲ•ੇ ਵਿਚ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਟੀ.ਪੀ. ਸਿੰਘ ਸੰਧੂ ਨੇ ਦੱਸਿਆ ਕਿ ਪੰਜ ਜਣਿਆਂ ਦੇ ਨਮੂਨੇ ਟੈਸਟਿੰਗ ਵਾਸਤੇ ਭੇਜੇ ਗਏ ਸਨ ਜਿਨ•ਾਂ ਵਿਚੋਂ ਤਿੰਨ ਫ਼ਿਲੌਰ ਵਿਖੇ ਪੌਜ਼ੇਟਿਵ ਆਏ ਜਦਕਿ ਨਿਜਾਤਮ ਨਗਰ ਦੀ ਬਜ਼ੁਰਗ ਮਹਿਲਾ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ। ਦੱਸ ਦੇਈਏ ਕਿ ਨਵਾਂ ਸ਼ਹਿਰ ਜ਼ਿਲ•ੇ ਦੇ 9 ਪਿੰਡ ਸੀਲ ਕੀਤੇ ਜਾ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਦਮ ਤੋੜਨ ਵਾਲੇ ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਦੇ ਸੰਪਰਕ ਵਿਚ 133 ਪਰਵਾਰ ਆਏ ਸਨ ਜਿਨ•ਾਂ ਨੂੰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.