80 ਕਰੋੜ ਗਰੀਬਾਂ ਨੂੰ ਪੰਜ ਕਿਲੋ ਅਨਾਜ ਮੁਫ਼ਤ ਮਿਲੇਗਾ

ਨਵੀਂ ਦਿੱਲੀ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਕੀਤੇ ਗਏ ਲੌਕਡਾਊਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ 1 ਲੱਖ 70 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ 80 ਕਰੋੜ ਗਰੀਬਾਂ ਨੂੰ ਤਿੰਨ ਮਹੀਨੇ 5 ਕਿਲੋ ਕਣਕ ਜਾਂ ਚੌਲ ਤੋਂ ਇਲਾਵਾ ਇਕ ਕਿਲੋ ਦਾਲ ਮੁਫ਼ਤ ਦਿਤੀ ਜਾਵੇਗੀ ਜਦਕਿ ਕਿਸਾਨਾਂ ਦੇ ਖਾਤੇ ਵਿਚ 2 ਹਜ਼ਾਰ ਰੁਪਏ ਜਮ•ਾਂ ਕਰਵਾਏ ਜਾਣਗੇ। ਦੂਜੇ ਪਾਸੇ ਵਾਇਰਸ ਦਾ ਟਾਕਰਾ ਕਰ ਰਹੇ ਹੈਲਥ ਵਰਕਰਜ਼ ਨੂੰ ਅਗਲੇ ਤਿੰਨ ਮਹੀਨੇ ਲਈ 50 ਲੱਖ ਰੁਪਏ ਦਾ ਮੈਡੀਕਲ ਬੀਮਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਰਹੇਗੀ ਕਿ ਕੋਈ ਭੁੱਖਾ ਨਾ ਸੌਂਵੇ। ਉਨ•ਾਂ ਕਿਹਾ ਕਿ ਮਨਰੇਗਾ ਤਹਿਤ ਦਿਹਾੜੀ 182 ਰੁਪਏ ਤੋਂ ਵਧਾ ਕੇ 202 ਰੁਪਏ ਕਰ ਦਿਤੀ ਗਈ ਹੈ ਜਦਕਿ ਮਹਿਲਾ ਜਨਧਨ ਖਾਤਾਧਾਰੀਆਂ ਅਗਲੇ ਤਿੰਨ ਮਹੀਨੇ ਤੱਕ 500 ਰੁਪਏ ਪ੍ਰਤੀ ਮਹੀਨਾ ਦਿਤੇ ਜਾਣਗੇ ਜਦਕਿ ਮੁਲਾਜ਼ਮਾਂ ਦੀ ਪ੍ਰੌਵੀਡੈਂਟ ਫ਼ੰਡ ਵਿਚ ਪੂਰਾ ਯੋਗਦਾਨ ਸਰਕਾਰ ਦੇਵੇਗੀ। ਇਸ ਦੇ ਨਾਲ ਹੀ ਪ੍ਰੌਵੀਡੈਂਟ ਫ਼ੰਡ ਰੈਗੁਲੇਸ਼ਨ ਵਿਚ ਸੋਧ ਕੀਤੀ ਜਾਵੇਗੀ ਤਾਂ ਕਿ ਮੁਲਾਜ਼ਮ ਆਪਣੀ ਜਮ•ਾਂ ਰਕਮ ਦਾ 75 ਫ਼ੀ ਸਦੀ ਜਾਂ ਤਿੰਨ ਮਹੀਨੇ ਦੀ ਤਨਖਾਹ ਦੇ ਬਰਾਬਰ ਰਕਮ ਜੋ ਵੀ ਘੱਟ ਹੋਵੇ, ਕਢਵਾ ਸਕਣਗੇ। 

ਹੋਰ ਖਬਰਾਂ »

ਹਮਦਰਦ ਟੀ.ਵੀ.