ਕੇਰਲ ਵਿਚ ਹੋਈ ਪਹਿਲੀ ਮੌਤ, ਦੁਬਾਈ ਤੋਂ ਪਰਤਿਆ ਸੀ 68 ਸਾਲ ਦਾ ਮਰੀਜ਼

ਨਵੀਂ ਦਿੱਲੀ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 900 ਤੋਂ ਟੱਪ ਗਈ ਹੈ ਅਤੇ ਹੁਣ ਤੱਕ 23 ਮੌਤਾਂ ਹੋ ਚੁੱਕੀਆਂ ਹਨ। ਸ਼ਨਿੱਚਰਵਾਰ ਨੂੰ ਕੇਰਲ ਦੇ ਕੋਚੀ ਮੈਡੀਕਲ ਕਾਲਜ ਵਿਚ 69 ਸਾਲ ਦੇ ਇਕ ਮਰੀਜ਼ ਦੀ ਮੌਤ ਹੋ ਗਈ। ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਇਹ ਪਹਿਲੀ ਮੌਤ ਹੈ। ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਵੀ ਇਕ-ਇਕ ਮੌਤ ਹੋਣ ਦੀ ਰਿਪੋਰਟ ਹੈ। ਹੁਣ ਤੱਕ ਮਹਾਰਾਸ਼ਟਰ ਵਿਚ ਪੰਜ, ਗੁਜਰਾਤ ਵਿਚ 3, ਕਰਨਾਟਕ ਵਿਚ 2, ਮੱਧ ਪ੍ਰਦੇਸ਼ ਵਿਚ 2 ਅਤੇ ਰਾਜਸਥਾਨ ਵਿਚ ਤਿੰਨ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਪੰਜਾਬ, ਤਾਮਿਲਨਾਡੂ, ਦਿੱਲੀ, ਪੱਛਮੀ ਬੰਗਾਲ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਇਕ-ਇਕ ਮਰੀਜ਼ ਦਮ ਤੋੜ ਚੁੱਕਿਆ ਹੈ। ਕੇਰਲ ਵਿਖੇ ਦਮ ਤੋੜਨ ਵਾਲਾ ਮਰੀਜ਼ 22 ਮਾਰਚ ਨੂੰ ਦੁਬਈ ਤੋਂ ਆਇਆ ਸੀ ਅਤੇ ਵਾਇਰਸ ਦੇ ਲੱਛਣ ਨਜ਼ਰ ਆਉਣ ਮਗਰੋਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਾਅਦ ਵਿਚ ਉਸ ਦੀ ਟੈਸਟ ਰਿਪੋਰਟ ਪੌਜ਼ੇਟਿਵ ਆ ਗਈ ਜੋ ਕਿ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਸੀ ਅਤੇ ਬਾਇਪਾਸ ਸਰਜਰੀ ਵੀ ਕਰਵਾ ਚੁੱਕਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤ ਵਿਚ ਦੋ ਮੌਤਾਂ ਹੋਈਆਂ ਸਨ। ਹੁਣ ਤੱਕ ਸਭ ਤੋਂ ਜ਼ਿਆਦਾ ਮੌਤਾਂ ਮਹਾਰਾਸ਼ਟਰ ਵਿਚ ਦਰਜ ਕੀਤੀਆਂ ਗਈਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.