ਸੂਬੇ ਵਿਚ ਫ਼ਸੇ ਮਲੇਸ਼ੀਅਨ ਨਾਗਰਿਕਾਂ ਦੀ ਹੋਈ ਵਾਪਸੀ

ਅੰਮ੍ਰਿਤਸਰ, 30 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਵਿਚ ਕਰਫ਼ਿਊ ਅਤੇ ਕੌਮਾਂਤਰੀ ਉਡਾਣਾਂ 'ਤੇ ਪਾਬੰਦੀ ਕਾਰਨ ਹਜ਼ਾਰਾਂ ਵਿਦੇਸ਼ੀ ਨਾਗਰਿਕ ਇਥੇ ਫਸੇ ਹੋਏ ਹਨ ਜਿਸ ਦੇ ਮੱਦੇਨਜ਼ਰ ਮਲੇਸ਼ੀਆ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਲਿਜਾਣ ਲਈ ਵਿਸ਼ੇਸ਼ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਭੇਜਿਆ ਗਿਆ ਜੋ ਸੋਮਵਾਰ ਬਾਅਦ ਦੁਪਹਿਰ ਕੁਆਲਾਲੰਪੁਰ ਰਵਾਨਾ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜਹਾਜ਼ ਰਾਹੀਂ 179 ਮੁਸਾਫ਼ਰ ਆਪਣੇ ਮੁਲਕ ਵਾਪਸ ਗਏ ਜੋ ਭਾਰਤ ਵਿਚ ਸੈਰ-ਸਪਾਟੇ ਲਈ ਆਏ ਸਨ। ਮੁਸਾਫ਼ਰਾਂ ਨੇ ਦੱਸਿਆ ਕਿ ਮਲੇਸ਼ੀਆ ਸਰਕਾਰ ਵੱਲੋਂ ਭਾਰਤ ਸਰਕਾਰ ਨਾਲ ਤਾਲਮੇਲ ਤਹਿਤ ਇਹ ਉਪਰਾਲਾ ਕੀਤਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.