ਆਰਥਿਕ ਮੰਦੀ ਕਰਨ ਹੋ ਗਏ ਸਨ ਬੇਹੱਦ ਪ੍ਰੇਸ਼ਾਨ

ਫ਼ਰੈਂਕਫ਼ਰਟ, 30 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਮੰਦੀ ਦੀ ਮਾਰ ਹੇਠ ਹੈ ਅਤੇ ਕਈ ਮੁਲਕ ਬੇਹੱਦ ਆਰਥਿਕ ਦਬਾਅ ਹੇਠ ਆ ਗਏ ਹਨ। ਜਰਮਨੀ ਦੇ ਹੈੱਸ ਸੂਬੇ ਦੇ ਵਿੱਤ ਮੰਤਰੀ ਇਸ ਦਬਾਅ ਨੂੰ ਬਰਦਾਸ਼ਤ ਨਾ ਕਰ ਸਕੇ ਅਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਰਮਨੀ ਦੀ ਆਰਥਿਕ ਰਾਜਧਾਨੀ ਫ਼ਰੈਂਕਫ਼ਰਟ, ਹੈੱਸ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਡਿਊਸ਼ ਬੈਂਕ ਸਣੇ ਕਈ ਵੱਡੀਆਂ ਵਿੱਤੀ ਸੰਸਥਾਵਾਂ ਦੇ ਮੁੱਖ ਦਫ਼ਤਰ ਇਥੇ ਮੌਜੂਦ ਹਨ। ਸੂਬੇ ਦੇ ਪ੍ਰੀਮੀਅਰ ਵੌਲਕਰ ਬੌਫ਼ੀਅਰ ਨੇ ਦੱਸਿਆ ਕਿ 54 ਸਾਲ ਦੇ ਥੌਮਸ ਸ਼ੈਫ਼ਰ ਦੀ ਲਾਸ਼ ਰੇਲਵੇ ਟਰੈਕ ਦੇ ਨੇੜੇ ਮਿਲੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ•ਾਂ ਨੇ ਖੁਦਕੁਸ਼ੀ ਕੀਤੀ। ਉਨ•ਾਂ ਕਿਹਾ ਕਿ ਥੌਸਮ ਪਿਛਲੇ 10 ਸਾਲ ਤੋਂ ਸੂਬੇ ਦੇ ਵਿੱਤ ਮੰਤਰੀ ਸਨ ਅਤੇ ਕੋਰੋਨਾ ਵਾਇਰਸ ਕਾਰਨ ਆਈ ਆਰਥਿਕ ਮੰਦੀ ਦੇ ਟਾਕਰੇ ਲਈ ਕੰਪਨੀਆਂ ਅਤੇ ਕਿਰਤੀਆਂ ਦਰਮਿਆਨ ਸਮਝੌਤੇ ਵਾਸਤੇ ਦਿਨ-ਰਾਤ ਇਕ ਕੀਤਾ ਹੋਇਆ ਸੀ। ਸੂਤਰਾਂ ਨੇ ਦੱਸਿਆ ਕਿ ਥੌਮਸ ਸ਼ੈਫ਼ਰ ਨੂੰ ਹੈੱਸ ਸੂਬੇ ਦੇ ਅਗਲੇ ਪ੍ਰੀਮੀਅਰ ਵਜੋਂ ਵੀ ਵੇਖਿਆ ਜਾ ਰਿਹਾ ਹੈ। ਪ੍ਰੀਮੀਅਰ ਅਤੇ ਹੋਰਨਾਂ ਮੰਤਰੀਆਂ ਵੱਲੋਂ ਆਪਣੇ ਕੈਬਨਿਟ ਸਾਥੀ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਥੌਮਸ ਆਪਣੇ ਪਿੱਤੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.