ਐਂਡਰਿਊ ਸ਼ੀਅਰ ਅਤੇ ਹੋਰ ਕਈ ਐਮ.ਪੀ. ਮੁਹਿੰਮ ਵਿਚ ਸ਼ਾਮਲ

ਬਰੈਂਪਟਨ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਆਪਣੀ ਵਧੀ ਹੋਈ ਤਨਖਾਹ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਭਲਾਈ ਲਈ ਖ਼ਰਚ ਕਰਨ ਦਾ ਐਲਾਨ ਕੀਤਾ ਹੈ। ਸੋਨੀਆ ਸਿੱਧੂ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਐਂਡਰਿਊ ਸ਼ੀਅਰ ਸਣੇ ਹੋਰ ਐਮ.ਪੀਜ਼ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਰਹੇ ਹਨ। ਸੋਨੀਆ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਰੂਪ ਵਿਚ ਫੈਲੀ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਬਰਦਾਸ਼ਤ ਕਰਨਾ ਪੈ ਰਿਹਾ ਹੈ ਜਿਸ ਦੇ ਮੱਦੇਨਜ਼ਰ ਉਨ•ਾਂ ਨੇ ਆਪਣੀ ਵਧੀ ਹੋਈ ਤਨਖਾਹ ਲੋੜਵੰਦਾਂ ਲਈ ਖ਼ਰਚ ਕਰਨ ਦਾ ਫ਼ੈਸਲਾ ਲਿਆ ਹੈ। ਦੱਸ ਦੇਈਏ ਕਿ ਪਹਿਲੀ ਅਪ੍ਰੈਲ ਤੋਂ ਕੈਨੇਡਾ ਦੇ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿਚ 2.1 ਫ਼ੀ ਸਦੀ ਵਾਧਾ ਲਾਗੂ ਹੋ ਗਿਆ ਅਤੇ ਇਕ ਅੰਦਾਜ਼ੇ ਮੁਤਾਬਕ ਹਰ ਐਮ.ਪੀ. ਨੂੰ 3700 ਡਾਲਰ ਦੀ ਰਕਮ ਵਧੀ ਹੋਈ ਤਨਖਾਹ ਦੇ ਰੂਪ ਵਿਚ ਮਿਲੇਗੀ। ਪਹਿਲਾਂ ਕੈਨੇਡੀਅਨ ਸੰਸਦ ਮੈਂਬਰਾਂ ਨੂੰ ਬੁਨਿਆਦੀ ਤਨਖਾਹ ਵਜੋਂ 178,900 ਡਾਲਰ ਮਿਲਦੇ ਸਨ ਜਦਕਿ ਹੁਣ 182,656 ਡਾਲਰ ਮਿਲਣਗੇ। ਦੂਜੇ ਪਾਸੇ ਕੈਬਨਿਟ ਮੰਤਰੀਆਂ, ਪਾਰਟੀ ਆਗੂਆਂ ਅਤੇ ਹਾਊਸ ਲੀਡਰਜ਼ ਨੂੰ ਹੋਰ ਵੀ ਫ਼ਾਇਦਾ ਹੋਵੇਗਾ। ਮੁਸ਼ਕਲ ਦੇ ਇਸ ਦੌਰ ਵਿਚ ਫ਼ੈਡਰਲ ਸਰਕਾਰ ਐਮ.ਪੀਜ਼ ਦੀਆਂ ਤਨਖ਼ਾਹਾਂ ਰੋਕਣ ਦਾ ਕਾਨੂੰਨ ਵੀ ਲਿਆ ਸਕਦੀ ਸੀ ਪਰ ਫ਼ਿਲਹਾਲ ਅਜਿਹਾ ਕੋਈ ਕਦਮ ਨਹੀਂ ਉਠਾਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.