ਮੌਜੂਦਾ ਹਾਲਾਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੁੰਦਾ ਹੈ ਭਾਰਤੀ ਪਰਵਾਰ

ਰਾਏਪੁਰ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਨੇ ਭਾਵੇਂ ਦੁਨੀਆਂ ਦਾ ਲੱਕ ਤੋੜ ਦਿਤਾ ਹੈ ਪਰ ਬੁਲੰਦ ਹੌਸਲੇ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ। ਕੋਰੋਨਾ ਜਾਂ ਕੌਵਿਡ-19 ਸ਼ਬਦ ਸੁਣਦਿਆਂ ਹੀ ਮਨ ਵਿਚ ਖੌਫ਼ ਪੈਦਾ ਹੋ ਜਾਂਦੈ ਪਰ ਭਾਰਤ ਦੇ ਛੱਤੀਸਗੜ• ਸੂਬੇ ਵਿਚ ਹਾਲ ਹੀ ਵਿਚ ਪੈਦਾ ਹੋਏ ਜੌੜੇ ਬੱਚਿਆਂ ਦਾ ਨਾਂ ਕੋਰੋਨਾ ਅਤੇ ਕੌਵਿਡ ਰੱਖਿਆ ਗਿਆ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਨਾਂ ਉਨ•ਾਂ ਨੂੰ ਸਾਰੀ ਉਮਰ ਅਜੋਕੇ ਹਾਲਾਤ ਦੇ ਯਾਦ ਕਰਵਾਉਂਦੇ ਰਹਿਣਗੇ। ਜੌੜੇ ਬੱਚਿਆਂ ਦਾ ਜਨਮ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਇਕ ਸਰਕਾਰੀ ਹਸਪਤਾਲ ਵਿਚ ਹੋਇਆ ਪਰ ਲੌਕਡਾਊਨ ਕਾਰਨ ਹਸਪਤਾਲ ਤੱਕ ਪਹੁੰਚਣਾ ਸੌਖਾ ਨਹੀਂ ਸੀ। 27 ਸਾਲ ਦੇ ਪ੍ਰੀਤੀ ਵਰਮਾ ਨੇ ਦੱਸਿਆ ਕਿ ਉਸ ਨੇ ਬੇਟੇ ਦਾ ਨਾਂ ਕੌਵਿਡ ਰੱਖਿਆ ਹੈ ਜਦਕਿ ਬੇਟੀ ਨੂੰ ਕੋਰੋਨਾ ਕਹਿ ਕੇ ਸੱਦੇਗੀ। ਪ੍ਰੀਤੀ ਨੇ ਕਿਹਾ ਕਿ ਭਾਵੇਂ ਕੋਰੋਨਾ ਵਾਇਰਸ ਬੇਹੱਦ ਖ਼ਤਰਨਾਕ ਹੈ ਪਰ ਚੰਗੀ ਤਰ•ਾਂ ਸਾਫ਼ ਸਫ਼ਾਈ ਅਤੇ ਸਿਹਤਮੰਦ ਖਾਣ-ਪੀਣ ਰਾਹੀਂ ਇਸ ਤੋਂ ਬਚਿਆ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.