ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਸੱਦਾ

ਨਵੀਂ ਦਿੱਲੀ, 3 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੇ ਰੂਪ ਵਿਚ ਫੈਲੀ ਮਹਾਂਮਾਰੀ ਦੌਰਾਨ ਅੱਜ ਸਵੇਰੇ ਮੁਲਕ ਦੇ ਲੋਕਾਂ ਨਾਲ ਇਕ ਵੀਡੀਓ ਸੁਨੇਹਾ ਸਾਂਝਾ ਕਰਦਿਆਂ 5 ਅਪ੍ਰੈਲ ਨੂੰ ਰਾਤ 9 ਵਜੇ ਘਰਾਂ ਦੀਆਂ ਬੱਤੀਆਂ ਬੰਦ ਕਰ ਕੇ 9 ਮਿੰਟ ਤੱਕ ਮੋਮਬੱਤੀਆਂ, ਦੀਵੇ, ਟੌਰਚ ਜਾਂ ਮੋਬਾਈਲ ਫ਼ੋਨ ਦੀ ਫ਼ਲੈਸ਼ ਲਾਈਟ ਚਲਾਉਣ ਦਾ ਸੱਦਾ ਦਿਤਾ ਹੈ। ਪ੍ਰਧਾਨ ਮੰਤਰੀ ਨੇ ਇਸ ਪ੍ਰਕਿਰਿਆ ਦੌਰਾਨ ਫ਼ਿਜ਼ੀਕਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਨ ਵਾਸਤੇ ਵੀ ਆਖਿਆ। ਪਿਛਲੇ 15 ਦਿਨ ਵਿਚ ਤੀਜੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੌਕਡਾਊਨ ਦੇ ਅੱਜ 9 ਦਿਨ ਮੁਕੰਮਲ ਹੋ ਗਏ ਜਿਸ ਦੌਰਾਨ ਮੁਲਕ ਦੇ ਲੋਕਾਂ ਨੇ ਅਨੁਸ਼ਾਸਨ ਕਾਇਮ ਰੱਖਿਆ ਅਤੇ ਪ੍ਰਸ਼ਾਸਨ ਨੇ ਹਾਲਾਤ ਨੂੰ ਸੰਭਾਲਿਆ। ਉਨ•ਾਂ ਕਿਹਾ ਕਿ ਅੱਜ ਦੇਸ਼ ਦੇ ਕਰੋੜਾਂ ਲੋਕ ਘਰਾਂ ਵਿਚ ਹਨ ਤਾਂ ਕਿਸੇ ਦੇ ਵੀ ਮਨ ਵਿਚ ਖ਼ਿਆਲਾ ਆ ਸਕਦਾ ਹੈ ਕਿ ਕਿੰਨੇ ਦਿਨ ਹੋਰ ਇਸ ਤਰ•ਾਂ ਰਹਿਣਾ ਪਵੇਗਾ ਪਰ ਸਾਡੇ ਵਿਚੋਂ ਕੋਈ ਇਕੱਲਾ ਨਹੀਂ ਹੈ। ਮੁਲਕ ਦੇ ਲੋਕ ਹੀ ਉਸ ਦੀ ਤਾਕਤ ਹੁੰਦੇ ਹਨ ਅਤੇ ਇਹ ਜੰਗ ਉਨ•ਾਂ ਤੋਂ ਬਗੈਰ ਨਹੀਂ ਜਿੱਤੀ ਜਾ ਸਕਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.