ਘੁਸਪੈਠ ਦੀ ਕਰ ਰਹੇ ਸਨ ਕੋਸ਼ਿਸ਼

ਜੰਮੂ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :  ਉੱਤਰ ਕਸ਼ਮੀਰ ਵਿੱਚ ਐੱਲਓਸੀ 'ਤੇ ਕੇਰਨ ਸੈਕਟਰ 'ਚ ਘੁਸਪੈਠ ਦਾ ਯਤਨ ਕਰ ਰਹੇ 5 ਅੱਤਵਾਦੀਆਂ ਨੂੰ ਭਾਰਤੀ ਫ਼ੌਜ ਨੇ ਢੇਰ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਭਾਰਤੀ ਫ਼ੌਜ ਦਾ 1 ਜਵਾਨ ਸ਼ਹੀਦ ਹੋ ਗਿਆ ਹੈ ਅਤੇ 2 ਜਵਾਨ ਜ਼ਖਮੀ ਹੋ ਗਏ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ 'ਚ ਫ਼ੌਜ ਨੇ ਕਸ਼ਮੀਰ 'ਚ 9 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਕੋਰੋਨਾ ਲੌਕਡਾਊਨ 'ਚ ਵੀ ਜੰਮੂ-ਕਸ਼ਮੀਰ 'ਚ ਫ਼ੌਜ ਦੀ ਅੱਤਵਾਦੀਆਂ ਦੇ ਖ਼ਿਲਾਫ਼ ਸਫਾਈ ਮੁਹਿੰਮ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਭਾਰਤੀ ਫ਼ੌਜ ਨੇ ਕਸ਼ਮੀਰ ਘਾਟੀ 'ਚ 9 ਅੱਤਵਾਦੀਆਂ ਨੂੰ ਮਾਰਿਆ ਹੈ। ਸਾਊਥ ਕਸ਼ਮੀਰ 'ਚ ਬਟਪੁਰਾ ਵਿੱਚ ਜਿੱਥੇ ਕੱਲ• 4 ਅੱਤਵਾਦੀਆਂ ਨੂੰ ਮਾਰਿਆ ਗਿਆ, ਉੱਥੇ ਹੀ ਕੇਰਨ ਸੈਕਟਰ ਵਿੱਚ ਐੱਨਓਸੀ ਕੋਲ 5 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਇਹ ਸਾਰੇ ਅੱਤਵਾਦੀ ਕੇਰਨ ਸੈਕਟਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਜਾਣਕਾਰੀ ਫ਼ੌਜ ਸੂਤਰਾਂ ਨੇ ਦਿੱਤੀ।
ਸਮਾਚਾਰ ਏਜੰਸੀ ਨੇ ਫ਼ੌਜ ਦੇ ਸੂਤਰਾਂ ਮੁਤਾਬਕ ਦੱਸਿਆ ਕਿ ਅੱਤਵਾਦੀਆਂ ਖ਼ਿਲਾਫ਼ ਇਸ ਮੁਹਿੰਮ 'ਚ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋਇਆ ਹੈ ਤੇ ਦੋ ਜਵਾਨ ਗੰਭੀਰ ਜ਼ਖ਼ਮੀ ਹੋਏ ਹਨ। ਹਾਲਾਂਕਿ ਅੱਤਵਾਦੀਆਂ ਦੇ ਖ਼ਾਤਮੇ ਲਈ ਅਪਰੇਸ਼ਨ ਹੁਣ ਵੀ ਜਾਰੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.