ਦਿੱਲੀ ਏਅਰਪੋਰਟ 'ਤੇ ਉਤਰੀ ਸੀ ਮਹਿਲਾ

ਅੰਮ੍ਰਿ੍ਰਤਸਰ, 6 ਅਪ੍ਰੈਲ (ਲਲਿਤ ਸ਼ਰਮਾ) : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਦੇਸ਼ ਵਿੱਚ ਲੌਕਡਾਊਨ ਹੈ। ਅਜਿਹੇ ਵਿੱਚ ਅੰਮ੍ਰਿ੍ਰਤਸਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ 12 ਮਾਰਚ ਨੂੰ ਕੈਨੇਡਾ ਤੋਂ ਭਾਰਤ ਆਈ ਜੰਡਿਆਲਾ ਗੁਰੂ ਕਸਬਾ ਨਾਲ ਸਬੰਧਤ ਇੱਕ ਔਰਤ ਆਪਣੇ ਬੱਚਿਆਂ ਸਣੇ ਲਾਪਤਾ ਹੋ ਗਈ ਹੈ। ਉਹ 12 ਮਾਰਚ ਨੂੰ ਦਿੱਲੀ ਏਅਰਪੋਰਟ 'ਤੇ ਉਤਰੀ ਸੀ।
ਇਸ ਸਬੰਧ 'ਚ ਜਦੋਂ ਜੰਡਿਆਲਾ ਗੁਰੂ ਦੀ ਪੁਲਿਸ ਨੇ ਔਰਤ ਦੇ ਸਹੁਰੇ ਘਰ ਪਤਾ ਕੀਤਾ ਤਾਂ ਉਨ•ਾਂ ਨੂੰ ਜਾਣਕਾਰੀ ਮਿਲੀ ਕਿ ਕਮਲਜੀਤ ਕੌਰ ਨਾਂ ਦੀ ਇਹ ਔਰਤ ਪੰਜਾਬ ਪਹੁੰਚੀ ਹੀ ਨਹੀਂ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਬਾਅਦ ਪਰਿਵਾਰ ਵਾਲੇ ਵੀ ਕਾਫ਼ੀ ਪ੍ਰੇਸ਼ਾਨ ਹਨ। ਦੂਜੇ ਪਾਸੇ ਜ਼ਿਲ•ਾ ਪੁਲਿਸ ਵੀ ਕਮਲਜੀਤ ਕੌਰ ਨੂੰ ਲੱਭ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਮਲਜੀਤ ਕੌਰ ਦੀ ਕਾਲ ਡਿਟੇਲ ਕੱਢੀ ਜਾ ਰਹੀ ਹੈ। ਉਨ•ਾਂ ਨੇ ਦਾਅਵਾ ਕੀਤਾ ਕਿ ਜਲਦ ਹੀ ਕਮਲਜੀਤ ਕੌਰ ਨੂੰ ਟਰੇਸ ਕਰ ਲਿਆ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.