ਸਾਲ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਜਨਮ ਤਰੀਕ ਵਾਲੇ ਭਰ ਸਕਣਗੇ ਅਰਜ਼ੀਆਂ

ਔਟਵਾ, 6 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਕਾਰਨ ਨੌਕਰੀ ਗਵਾਉਣ ਵਾਲੇ ਕੈਨੇਡੀਅਨਜ਼ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਪ੍ਰਵਾਨ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਰਹੀ ਹੈ। ਕੈਨੇਡਾ ਰੈਵੇਨਿਊ ਏਜੰਸੀ ਮੁਤਾਬਕ ਸਾਲ ਦੇ ਪਹਿਲੇ ਤਿੰਨ ਮਹੀਨੇ ਦੌਰਾਨ ਜਨਮ ਦਿਨ ਵਾਲੇ ਲੋਕ ਸਭ ਤੋਂ ਪਹਿਲਾਂ ਅਰਜ਼ੀਆਂ ਦਾਖ਼ਲ ਕਰ ਸਕਣਗੇ ਜਦਕਿ ਬਾਕੀਆਂ ਨੂੰ  ਬਾਅਦ ਵਿਚ ਮੌਕਾ ਦਿਤਾ ਜਾਵੇਗਾ। ਸੀ.ਆਰ.ਏ. ਵੱਲੋਂ ਆਪਣੇ ਆਨਲਾਈਨ ਅਤੇ ਟੈਲੀਫ਼ੋਨ ਸਿਸਟਮ ਰਾਹੀਂ ਹਰ ਫਰਿਆਦੀ ਦੀ ਗੱਲ ਸੁਣਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਗ਼ੈਰਜ਼ਰੂਰੀ ਕੰਮ-ਧੰਦੇ ਬੰਦ ਕਰਨ ਦੇ ਹੁਕਮਾਂ ਕਾਰਨ ਮਾਰਚ ਦੇ ਦੂਜੇ ਅੱਧ ਵਿਚ 20 ਲੱਖ ਕੈਨੇਡੀਅਨਜ਼ ਬੇਰੁਜ਼ਗਾਰ ਹੋ ਗਏ ਸਨ। ਅਜਿਹੇ ਲੋਕਾਂ ਦੀ ਵੱਡੀ ਗਿਣਤੀ ਵੀ ਦਰਜ ਕੀਤੀ ਗਈ ਹੈ ਜੋ ਆਈਸੋਲੇਸ਼ਨ ਵਿਚ ਰਹਿਣ ਕਾਰਨ ਕੰਮ 'ਤੇ ਨਹੀਂ ਜਾ ਸਕੇ ਜਾਂ ਆਪਣੇ ਬੱਚਿਆਂ ਦੀ ਸੰਭਾਲ ਵਾਸਤੇ ਕੰਮ ਛੱਡਣਾ ਪਿਆ। ਵਿੱਤ ਮੰਤਰੀ ਬਿਲ ਮੌਰਨੋ ਮੁਤਾਬਕ ਬੇਰੁਜ਼ਗਾਰਾਂ ਨੂੰ ਤਕਰੀਬਨ 24 ਅਰਬ ਡਾਲਰ ਦੀ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.