ਨਵੀਂ ਦਿੱਲੀ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਲੌਕਡਾਊਨ ਦੌਰਾਨ ਗੁਰੂਗ੍ਰਾਮ 'ਚ ਆਪਣੇ ਘਰ ਨੇੜੇ ਝੁੱਗੀਆਂ ਵਿੱਚ ਰਹਿੰਦੇ 200 ਪਰਿਵਾਰਾਂ ਦੀ ਮਦਦ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਸਮਾਜ ਪ੍ਰਤੀ ਆਪਣਾ ਧੰਨਵਾਦ ਕਰਨ ਲਈ ਇਹ ਉਸ ਦਾ ਇੱਕ ਛੋਟਾ ਜਿਹਾ ਯਤਨ ਹੈ। ਰਕੁਲ ਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਕੁਲਵਿੰਦਰ ਸਿੰਘ ਅਤੇ ਰਾਜਿੰਦਰ ਕੌਰ ਨਾਲ ਇਨ•ਾਂ ਲੋਕਾਂ ਨੂੰ ਘਰ ਦਾ ਬਣਿਆ ਹੋਇਆ ਖਾਣਾ ਮੁਹੱਈਆ ਕਰਵਾ ਰਹੀ ਹੈ। ਰਕੁਲ ਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੇ ਵੇਖਿਆ ਕਿ ਇਸ ਪੂਰੀ ਝੁੱਗੀ 'ਚ ਲੋਕਾਂ ਕੋਲ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਅਸੀਂ ਇਨ•ਾਂ ਸਾਰੇ ਲੋਕਾਂ ਨੂੰ ਦੋ ਵਾਰ ਭੋਜਨ ਖੁਆ ਰਹੇ ਹਾਂ ਅਤੇ ਅਸੀਂ ਸੋਚਿਆ ਹੈ ਕਿ ਜਦੋਂ ਤੱਕ ਲੌਕਡਾਊਨ ਪੂਰੀ ਨਹੀਂ ਖ਼ਤਮ ਹੋ ਜਾਂਦਾ, ਉਦੋਂ ਤੱਕ ਇਹ ਜਾਰੀ ਰਹੇਗਾ। ਉਨ•ਾਂ ਅੱਗੇ ਕਿਹਾ ਕਿ ਜੇ ਲੌਕਡਾਊਨ ਅੱਗੇ ਵੱਧਦਾ ਹੈ ਤਾਂ ਵੀ ਮੈਂ ਇਸ ਨੂੰ ਜਾਰੀ ਰੱਖਾਂਗੀ। ਹਾਲੇ ਮੈਂ ਅਪ੍ਰੈਲ ਤੱਕ ਇਹ ਕਰਨਾ ਜਾਰੀ ਰੱਖਣ ਲਈ ਵਚਨਬੱਧ ਹਾਂ ਅਤੇ ਬਾਅਦ ਵਿੱਚ ਹਾਲਾਤਾਂ ਦੇ ਅਨੁਸਾਰ ਵੇਖਿਆ ਜਾਵੇਗਾ। ਇਹ ਖਾਣੇ ਨੂੰ ਮੇਰੀ ਸੁਸਾਇਟੀ 'ਚ ਖੁਦ ਪਕਾਇਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਹ ਇਨ•ਾਂ ਲੋਕਾਂ ਨੂੰ ਪਹੁੰਚਾ ਦਿੱਤਾ ਜਾਂਦਾ ਹੈ। ਰਕੁਲ ਨੇ ਕਿਹਾ ਕਿ ਮੇਰੇ ਕੋਲ ਜੋ ਕੁਝ ਹੈ, ਉਸ ਲਈ ਧੰਨਵਾਦ ਪ੍ਰਗਟ ਕਰਨ ਦਾ ਇਹ ਮੇਰਾ ਤਰੀਕਾ ਹੈ ਅਤੇ ਇਹ ਬਹੁਤ ਛੋਟਾ ਜਿਹਾ ਉਪਰਾਲਾ ਹੈ। ਜੇ ਤੁਸੀਂ ਥੋੜਾ ਜਿਹਾ ਵੀ ਬਦਲਾਅ ਲਿਆ ਸਕਦੇ ਹੋ ਤਾਂ ਅਜਿਹਾ ਬਿਲਕੁਲ ਕਰੋ।

ਹੋਰ ਖਬਰਾਂ »

ਹਮਦਰਦ ਟੀ.ਵੀ.