ਚੀਨ ਦੇ ਇਸ ਸ਼ਹਿਰ ਤੋਂ ਪੂਰੀ ਦੁਨੀਆਂ ਵਿਚ ਫੈਲਿਅ ਸੀ ਵਾਇਰਸ

ਵੂਹਾਨ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) :  ਖ਼ਤਰਨਾਕ ਕੋਰੋਨਾ ਵਾਇਰਸ ਦੇ ਗੜ• ਵੂਹਾਨ ਸ਼ਹਿਰ ਵਿਚ ਢਾਈ ਮਹੀਨੇ ਤੋਂ ਚੱਲ ਰਿਹਾ ਲੌਕਡਾਊਲ ਖ਼ਤਮ ਕਰ ਦਿਤਾ ਗਿਆ ਹੈ। ਚੀਨ ਦੇ ਇਸ਼ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਪੈਰ ਪਸਾਰੇ ਅਤੇ ਪਹਿਲੀ ਵਾਰ ਇਥੇ 24 ਘੰਟੇ ਦੇ ਸਮੇਂ ਦੌਰਾਨ ਕੋਈ ਮੌਤ ਨਹੀਂ ਹੋਈ। ਵੂਹਾਨ ਵਿਚ ਲੌਕਡਾਊਨ ਖ਼ਤਮ ਹੋਣ ਸਾਰ ਲੋਕਾਂ ਦੀ ਭੀੜ ਸੜਕਾਂ 'ਤੇ ਨਜ਼ਰ ਆਈ। ਦੱਸ ਦੇਈਏ ਕਿ ਚੀਨ ਦੇ ਬਾਕੀ ਸ਼ਹਿਰਾਂ ਵਿਚੋਂ ਲੌਕਡਾਊਨ ਪਹਿਲਾਂ ਹੀ ਹਟਾ ਦਿਤਾ ਗਿਆ ਸੀ ਅਤੇ ਸਿਰਫ਼ ਵੂਹਾਨ ਦੇ ਲੋਕ ਘਰਾਂ ਵਿਚ ਨਜ਼ਰਬੰਦ ਸਨ। ਚੀਨ ਦੇ ਹੁਬੇਈ ਸੂਬੇ ਦੇ ਇਸ ਸ਼ਹਿਰ ਵਿਚ ਪਿਛਲੇ ਦੋ ਹਫ਼ਤੇ ਦੌਰਾਨ ਕੋਰੋਨਾ ਵਾਇਰਸ ਦੇ ਸਿਰਫ਼ 2 ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਕੌਮੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ ਮੁਲਕ ਵਿਚ ਕੁਲ 32 ਨਵੇਂ ਮਰੀਜ਼ ਸਾਹਮਣੇ ਆਏ ਅਤੇ ਇਹ ਸਾਰੇ ਉਹ ਲੋਕ ਹਨ ਜੋ ਵਿਦੇਸ਼ ਤੋਂ ਪਰਤੇ ਸਨ। ਚੀਨ ਵਿਚ ਜਨਵਰੀ ਤੋਂ ਕੋਰੋਨਾ ਵਾਇਰਸ ਕਹਿਰ ਢਾਹੁਣਾ ਸ਼ੁਰੂ ਕੀਤਾ ਅਤੇ ਫ਼ਰਵਰੀ ਵਿਚ ਮੌਤਾਂ ਦਾ ਅੰਕੜਾ ਸਿਖਰ 'ਤੇ ਪੁੱਜ ਗਿਆ ਪਰ ਮਾਰਚ ਵਿਚ ਇਸ ਨੂੰ ਠੱਲ• ਪਾਉਣ ਵਿਚ ਸਫ਼ਲਤਾ ਮਿਲੀ। ਭਾਵੇਂ ਇਸ ਮਹੀਨੇ ਚੀਨ ਵਿਚ ਕੋਰੋਨਾ ਵਾਇਰਸ ਤਕਰੀਬਨ ਖ਼ਤਮ ਹੋ ਚੁੱਕਾ ਹੈ ਪਰ ਸਿਹਤ ਮਾਹਰਾਂ ਨੇ ਸੁਚੇਤ ਕੀਤਾ ਹੈ ਕਿ ਵਿਦੇਸ਼ ਤੋਂ ਆ ਰਹੇ ਲੋਕਾਂ ਦੀ ਵਜ•ਾ ਨਾਲ ਖ਼ਤਰਾ ਮੁੜ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.