31 ਮਾਰਚ ਤੋਂ ਵੈਂਟਲੇਟਰ 'ਤੇ ਸਨ, ਮੋਦੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਨਿਊ ਯਾਰਕ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਲਪੇਟ ਵਿਚ ਆਏ ਭਾਰਤੀ ਮੂਲ ਦੇ ਪੱਤਰਕਾਰ ਬ੍ਰਹਮ ਕੰਚੀਬੋਤਲਾ ਦੀ ਬੀਤੇ ਦਿਨ ਮੌਤ ਹੋ ਗਈ। 23 ਮਾਰਚ ਨੂੰ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆਉਣ ਮਗਰੋਂ 28 ਮਾਰਚ ਨੂੰ ਉਨ•ਾਂ ਦੀ ਤਬੀਅਤ ਵਿਗੜ ਗਈ ਅਤੇ ਲੌਂਗ ਆਇਲੈਂਡ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 66 ਸਾਲ ਦੇ ਬ੍ਰਹਮ ਕੰਚੀਬੋਤਲਾ ਦੇ ਬੇਟੇ ਸੁਦਾਮਾ ਨੇ ਦੱਸਿਆ ਕਿ 31 ਮਾਰਚ ਤੋਂ ਉਹ ਵੈਂਟੀਲੇਟਰ 'ਤੇ ਸਨ ਅਤੇ ਸੋਮਵਾਰ ਸਵੇਰੇ ਦਮ ਤੋੜ ਗਏ। ਬ੍ਰਹਮ ਦੇ ਪਰਵਾਰ ਵਿਚ ਉਨ•ਾ ਦੀ ਪਤਨੀ ਅੰਜਨਾ ਅਤੇ ਬੇਟੀ ਸਿਊਜਾਨਾ ਵੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮ ਕੰਚੀਬੋਤਲਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਗੂੜ•ਾ ਕਰਨ ਲਈ ਉਨ•ਾਂ ਵੱਲੋਂ ਕੀਤੇ ਯਤਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬ੍ਰਹਮ ਦੇ ਬੇਟੇ ਸੁਦਾਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨਿਊ ਯਾਰਕ ਵਿਚ ਕਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਜਿਸ ਦੇ ਮੱਦੇਨਜ਼ਰ ਅੰਤਮ ਸਸਕਾਰ ਦੀ ਤਰੀਕ ਤੈਅ ਨਹੀਂ ਕੀਤੀ ਗਈ। ਸ਼ਹਿਰੀ ਪ੍ਰਸ਼ਾਸਨ ਵੱਲੋਂ ਅੰਤਮ ਰਸਮਾਂ ਵਿਚ ਸਿਰਫ਼ 10 ਜਣਿਆਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ ਗਈ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.