ਜ਼ਾਇਡਸ ਕੈਡੀਲਾ ਕਰ ਰਹੀ ਹੈ ਜਾਨਵਰਾਂ 'ਤੇ ਦਵਾਈ ਦੀ ਪਰਖ

ਅਹਿਮਦਾਬਾਦ, 8 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਵਿਰੁੱਧ ਚੱਲ ਰਹੇ ਸੰਘਰਸ਼ ਦਰਮਿਆਨ ਇਕ ਚੰਗੀ ਖ਼ਬਰ ਆਈ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਜਾਨਵਰਾਂ 'ਤੇ ਤਜਰਬਾ ਸ਼ੁਰੂ ਹੋ ਗਿਆ ਹੈ ਅਤੇ ਨਤੀਜੇ ਆਉਣ ਵਿਚ 4 ਤੋਂ 6 ਮਹੀਨੇ ਦਾ ਸਮਾਂ ਲੱਗੇਗਾ। ਜ਼ਾਇਡਸ ਕੈਡੀਲਾ ਕੰਪਨੀ ਇਹ ਵੈਕਸੀਨ ਬਣਾ ਰਹੀ ਹੈ ਜਿਸ ਨੇ 2010 ਵਿਚ ਸਵਾਈਨ ਫਲੂ ਦੀ ਵੈਕਸੀਨ ਤਿਆਰ ਕੀਤੀ ਸੀ। ਪਿਛਲੇ ਮਹੀਨੇ ਤੋਂ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ ਅਤੇ ਜਾਨਵਰਾਂ 'ਤੇ ਇਸ ਵਰਤੋਂ ਕੀਤੀ ਜਾ ਰਹੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸ਼ਰਵਿਲ ਪਟੇਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਜ਼ਾਇਡਸ ਕੈਡੀਲਾ ਨੂੰ ਮਲੇਰੀਆ ਦੇ ਇਲਾਜ ਲਈ ਵਰਤੀ ਜਾਂਦੀ 'ਹਾਈਡਰੌਕਸੀਕਲੋਰੋਕੁਈਨ' ਤਿਆਰ ਕਰਨ ਵਿਚ ਮੁਹਾਰਤ ਹਾਸਲ ਹੈ। ਭਾਰਤ ਵਿਚ ਇਸ ਦਵਾਈ ਦਾ 80 ਫ਼ੀ ਸਦੀ ਉਤਪਾਦਨ ਦੋ ਕੰਪਨੀਆਂ ਦੁਆਰਾ ਹੀ ਕੀਤਾ ਜਾਂਦਾ ਹੈ। ਜ਼ਾਇਡਸ ਹਰ ਮਹੀਨੇ 20 ਟਨ 'ਹਾਈਡਰੌਕਸੀਕਲੋਰੋਕੁਈਨ' ਬਣਾਉਣ ਦੀ ਸਮਰੱਥਾ ਰਖਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.