ਕੋਲਕਾਤਾ, 1 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਪ੍ਰਸਿੱਧ ਫੁੱਟਬਾਲ ਖਿਡਾਰੀ ਚੁਨੀ ਗੋਸਵਾਮੀ ਦਾ 82 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਉਨ੍ਹਾਂ ਨੇ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ ਪਰਿਵਾਰਕ ਮੈਂਬਰਾਂ ਮੁਤਾਬਕ ਗੋਸਵਾਮੀ ਪਿਛਲੇ ਕਾਫੀ ਸਮੇਂ ਤੋਂ ਡਾਇਬਟੀਜ਼, ਪ੍ਰੋਸਟੇਟ ਆਦਿ ਬਿਮਾਰੀਆਂ ਨਾਲ ਜੂਝ ਰਿਹਾ ਸੀ।
ਕ੍ਰਿਕਟ 'ਚ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ 'ਚ ਮਾਹਿਰ ਖਿਡਾਰੀ ਨੂੰ ਆਲਰਾਊਂਡਰ ਕਿਹਾ ਜਾਂਦਾ ਹੈ ਪਰ ਗੋਸਵਾਮੀ ਤਾਂ ਖੇਡਾਂ ਦੇ ਆਲਰਾਊਂਡਰ ਸਨ। ਕ੍ਰਿਕਟ, ਫੁੱਟਬਾਲ, ਹਾਕੀ, ਟੈਨਿਸ ਵਰਗੇ ਆਊਟਡੋਰ ਗੇਮਜ਼ ਤੋਂ ਇਲਾਵਾ ਕਈ ਇਨਡੋਰ ਗੇਮਜ਼ 'ਚ ਵੀ ਉਹ ਮਾਹਿਰ ਸਨ, ਹਾਲਾਂਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਸਫਲਤਾ ਫੁੱਟਬਾਲ 'ਚ ਹੀ ਮਿਲੀ। ਕੋਲਕਾਤਾ ਮੈਦਾਨ 'ਚ ਚੁਨੀ ਦੇ ਨਾਂ ਨਾਲ ਮਸ਼ਹੂਰ ਗੋਸਵਾਮੀ ਦੀ ਕਪਤਾਨੀ 'ਚ ਭਾਰਤੀ ਫੁੱਟਬਾਲ ਟੀਮ ਨੇ 1962 ਦੇ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤਿਆ ਤੇ 1964 'ਚ ਏਸ਼ੀਆ ਕੱਪ 'ਚ ਉਪ-ਜੇਤੂ ਰਹੀ। ਗੋਸਵਾਮੀ ਨੇ 1956 ਤੋਂ 1964 ਤੱਕ ਭਾਰਤ ਲਈ 50 ਫੁੱਟਬਾਲ ਮੈਚ ਖੇਡੇ। 1964 'ਚ 27 ਸਾਲ ਦੀ ਉਮਰ 'ਚ ਉਸ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.