ਟੋਰਾਂਟੋ, 14 ਮਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਿਰੁਧ ਕੈਨੇਡਾ ਅਤੇ ਚੀਨ ਨੇ ਰਲ ਕੇ ਐਕਸ਼ਨ ਲੈਣ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ਦੀ ਨੈਸ਼ਨਲ ਰਿਸਰਚ ਕਾਉਂਸਿਲ ਨੇ ਚੀਨ ਦੀ ਇਕ ਕੰਪਨੀ ਦੇ ਨਾਲ ਮਿਲ ਕੇ ਕੋਰੋਨਾ ਦੀ ਦਵਾਈ ਬਣਾਉਣ ਦਾ ਫ਼ੈਸਲਾ ਕੀਤਾ ਹੈ। ਚੀਨੀ ਕੰਪਨੀ ਕੈਨਸੀਨੋ ਬਾਇਓਲਾਜਿਕਸ ਆਪਣੀ ਵੈਕਸੀਨ ਦੇ ਇਨਸਾਨਾਂ 'ਤੇ ਅਜਮਾਉਣ ਲਈ ਤਿਆਰ ਹੈ। ਕੈਨੇਡਾ ਦੀ ਰਿਸਰਚ ਕਾਉਂਸਿਲ ਇਸ ਬਿਹਤਰ ਤਕਨੀਕ ਵਿਚ ਮੱਦਦ ਕਰੇਗੀ। ਐਨ.ਆਰ.ਸੀ. ਦੇ ਹਿਊਮਨ ਹੈਲਥ ਥੈਰਾਪੁਟਿਕਸ ਰਿਸਰਚ ਸੈਂਟਰ ਦੀ ਡਾਇਰੈਕਟਰ ਜਨਰਲ ਲਕਸ਼ਮੀ ਕ੍ਰਿਸ਼ਣਨ ਨੇ ਆਖਿਆ ਹੈ ਕਿ ਚੀਨ ਵਿਚ ਜੋ ਕੰਮ ਕੀਤਾ ਜਾ ਰਿਹਾ ਹੈ, ਕੈਨੇਡਾ ਉਸ ਵਿਚ ਹੋਰ ਯੋਗਦਾਨ ਦੇਵੇਗਾ ਅਤੇ ਉਸ ਨੂੰ ਅੱਗੇ ਲੈ ਕੇ ਆਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.