ਮਾਨਸਾ, 16 ਮਈ ( ਬਿਕਰਮ ਸਿੰਘ ਵਿੱਕੀ):- ਗਿੱਲ ਫਿਲਮ ਟੀਮ ਅਤੇ ਨਿਰਦੇਸ਼ਕ ਸਿਮਰ ਗਾਗੋਵਾਲ ਜਾਣਕਾਰੀ ਦਿੰਦਿਆਂ  ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਨਵੀ ਲਘੂ ਫ਼ਿਲਮ  'ਦੁੱਖ ਦੀ ਘੜੀ ਲੌਕਡਾਊਨ '' 17 ਮਈ ਨੂੰ  ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤੀ ਜਾ ਰਹੀ ਹੈ ,  ਫਿਲਮ ਵਿੱਚ ਉਨ੍ਹਾਂ ਨੇ ਦੱਸਿਆ ਕਿ ' ਦੁੱਖ ਦੀ ਘੜੀ ਵਿੱਚ' ਕਿਸ ਤਰ੍ਹਾਂ ਪਿੰਡਾਂ ਵਾਲੇ ਡਾਕਟਰ ਬਹੁਤ ਘੱਟ ਪੈਸਿਆਂ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਫਿਲਮ ਉਹਨਾਂ ਲੋਕਾਂ ਲਈ ਇਕ ਸਬਕ ਹੈ ਜੋ ਇਹਨਾਂ ਡਾਕਟਰ ਸਾਥੀਆਂ ਨੂੰ ਝੋਲਾਛਾਪ ਆਖਦੇ ਹਨ। ਇਸ ਤੋਂ ਇਲਾਵਾ ਫਿਲਮ  ਵਿਚ ਕਰੋਨਾ ਮਹਾਂਮਾਰੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਡਾਕਟਰ, ਪੁਲਿਸ ਕਰਮਚਾਰੀ, ਨਰਸਿੰਗ ਸਟਾਫ, ਸਫਾਈ ਕਰਮਚਾਰੀ ਅਤੇ ਪੱਤਰਕਾਰ ਸਾਥੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਸਾਰੀ ਟੀਮ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਜਰਾਣਾ ਦੇ ਸ਼ਹੀਦ ਨਾਇਕ ਰਜੇਸ਼ ਕੁਮਾਰ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਲੌਕਡਾਊਨ  ਵਿੱਚ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਆਪਣੇ ਪਰਿਵਾਰ ਨਾਲ ਘਰਾਂ ਵਿੱਚ ਸੁਰੱਖਿਅਤ ਰਹਿਣ। ਫ਼ਿਲਮ ਵਿੱਚ ਸਿਮਰ ਗਾਗੋਵਾਲ ,ਇਕਬਾਲ ਅੱਕਾਂਵਾਲੀ, ਰਣਜੀਤ ਗਿੱਲ ਨੰਗਲ ਕਲਾਂ, ਰਾਜਵੀਰਕੌਰ,ਅਮਰਿੰਦਰ ਮੌੜ,ਐਸ ਐਸ ਧੀਮਾਨ, ਬਲਬੀਰ ਸਿੰਘ ਖਿਆਲਾਂ,ਜਸਕੀਰਤ ਗਾਗੋਵਾਲ,ਰੋਉਬਿੰਦਰ ਸਿੰਘ, ਮਲਕੀਤ ਰਾਠੌਰ ਸ਼ੇਰ ਖਾਂ ਆਦਿ ਵੱਲੋਂ ਆਦਾਕਾਰੀ ਕੀਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.