ਦੂਸਰੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ

ਵਾਸ਼ਿੰਗਟਨ, 19 ਮਈ (ਹਮਦਰਦ ਨਿਊਜ਼ ਸਰਵਿਸ) : ਸਾਰੀ ਦੁਨੀਆ ਵਿੱਚ ਤੇਜ਼ੀ ਨਾਲ ਫ਼ੈਲੇ ਕੋਰੋਨਾ ਵਾਇਰਸ ਕਾਰਨ ਹਰ ਇੱਕ ਵਿਅਕਤੀ ਚਿੰਤਾ ਵਿੱਚ ਡੁੱਬਿਆ ਹੋਇਆ ਹੈ। ਇਸੇ ਵਿਚਕਾਰ ਅਮਰੀਕਾ ਤੋਂ ਇੱਕ ਚੰਗੀ ਖਬਰ ਆਈ ਹੈ, ਜਿੱਥੇ ਕੋਰੋਨਾ ਦੀ ਵੈਕਸੀਨ ਦਾ ਟ੍ਰਾਇਲ ਕਰਦੇ ਹੋਏ ਪਹਿਲੇ ਪੜਾਅ 'ਚ ਜਿਨ੍ਹਾਂ 8 ਲੋਕਾਂ ਨੂੰ ਟੀਕੇ ਲਾਏ ਗਏ ਸਨ, ਉਨ੍ਹਾਂ 'ਚ ਪ੍ਰਯੋਗ ਸਫ਼ਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਦੂਸਰੇ ਪੜਾਅ ਦੇ ਟ੍ਰਾਇਲ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਇਹ ਦਾਅਵਾ ਅਮਰੀਕਾ ਦੀ ਜੈਵ ਤਕਨੀਕੀ ਕੰਪਨੀ ਮੌਡਰਨਾ ਨੇ ਕੀਤਾ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕਾਂ 'ਚ ਟੀਕੇ ਦੇ ਸ਼ੁਰੂਆਤੀ ਪ੍ਰੀਖਣ ਦੇ ਨਤੀਜੇ ਉਮੀਦ ਮੁਤਾਬਿਕ ਰਹੇ ਹਨ।
ਮੌਡਰਨਾ ਕੰਪਨੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ 8 ਲੋਕਾਂ 'ਤੇ ਉਨ੍ਹਾਂ ਦੀ ਇੱਛਾ ਮੁਤਾਬਕ ਇਹ ਪ੍ਰਯੋਗ ਕੀਤਾ ਗਿਆ ਸੀ ਮਾਰਚ ਮਹੀਨੇ ਟੀਕੇ ਲਾਏ ਗਏ ਸਨ, ਜਿਨ੍ਹਾਂ ਦਾ ਪੁਖ਼ਤਾ ਨਤੀਜਾ ਹੁਣ ਪ੍ਰਾਪਤ ਹੋਇਆ ਹੈ ਸਾਰਿਆਂ ਨੂੰ ਦੋ-ਦੋ ਖ਼ੁਰਾਕਾਂ ਦਿੱਤੀਆਂ ਗਈਆਂ ਸਨ ਟੀਕੇ ਨੂੰ ਅਧਿਕਾਰਤ ਰੂਪ 'ਚ ਲਾਂਚ ਕਰਨ ਤੇ ਬਾਜ਼ਾਰ 'ਚ ਉਤਾਰਨ ਤੋਂ ਪਹਿਲਾਂ ਕੁਝ ਹੋਰ ਟ੍ਰਾਇਲ ਦੀ ਜ਼ਰੂਰਤ ਹੈ, ਜਿਸ ਦੇ ਲਈ ਇਜਾਜ਼ਤ ਮਿਲ ਗਈ ਹੈ।
ਟੀਕੇ ਲਗਾਉਣ ਤੋਂ ਬਾਅਦ ਮਰੀਜ਼ ਦੇ ਸਰੀਰ 'ਚ ਐਂਟੀਬਾਡੀਜ਼ ਦਾ ਨਿਰਮਾਣ ਹੋਇਆ ਇਸ ਐਂਟੀਬਡੀਜ਼ ਨੂੰ ਪ੍ਰਯੋਗਸ਼ਾਲਾ 'ਚ ਕੋਰੋਨਾ ਵਾਇਰਸ ਖ਼ਿਲਾਫ਼ ਪਰਖਿਆ ਗਿਆ, ਜਿਸ ਦਾ ਨਤੀਜਾ ਸਕਾਰਾਤਮਕ ਰਿਹਾ, ਭਾਵ ਇਹ ਐਂਟੀਬਾਡੀਜ਼ ਕੋਰੋਨਾ ਵਾਇਰਸ ਨੂੰ ਰੋਕਣ 'ਚ ਸਫ਼ਲ ਰਹੇ। ਇਹ ਐਂਟੀਬਾਡੀਜ਼ ਠੀਕ ਉਸੇ ਤਰ੍ਹਾਂ ਦੇ ਹਨ ਜਿਹੜੇ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਠੀਕ ਹੋਏ ਮਰੀਜ਼ਾਂ ਦੇ ਸਰੀਰ 'ਚ ਪਾਏ ਗਏ ਕੁੱਲ ਮਿਲਾ ਕੇ ਇਨਸਾਨ ਹੁਣ ਟੀਕੇ ਰਾਹੀਂ ਸਰੀਰ 'ਚ ਐਂਟੀਬਾਡੀਜ਼ ਬਣਾਉਣ ਨੇੜੇ ਪਹੁੰਚ ਗਿਆ ਹੈ ਇਹ ਐਂਟੀਬਾਡੀਜ਼ ਬਣਦਿਆਂ ਹੀ ਕੋਰੋਨਾ ਵਾਇਰਸ ਖ਼ਤਮ ਹੋ ਜਾਵੇਗਾ ਤੇ ਮੁੜ ਹਮਲਾ ਨਹੀਂ ਕਰ ਸਕੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.