ਆਰ-ਨਾ ਪਾਰ ਫ਼ਿਲਮਾਂ ਪੰਜਾਬੀ ਦੀਆਂ -  ਤੇ ਅਸੀਂ ਭਾਰਤ 'ਚ 'ਲਾਕਡਾਊਨ-4' ਝੱਲ 'ਸੁਫਨਾ' 'ਚਲ ਮੇਰਾ ਪੁੱਤ-2' ਅਚਾਨਕ ਕਰੋਨਾ ਆਉਣ ਰੁਲ ਗਈਆਂ ਉਥੇ ਗੁਰਨਾਮ ਭੁੱਲਰ - ਸੋਨਮ ਦੀ 'ਕਬੂਤਰ', ਤਰਸੇਮ ਜੱਸੜ-ਵਾਮਿਕਾ ਦੀ 'ਗਲਵੱਕੜੀ', ਬੀਨੂੰ ਢਿਲੋਂ ਦੀ 'ਜੱਗਾ 7/51', 'ਗੋਲ ਗੱਪੇ', 'ਟੈਲੀਵੀਜ਼ਨ' ਕੁਲਵਿੰਦਰ ਬਿੱਲ ਦੀ ਤੇ ਰੋਸ਼ਨ ਪ੍ਰਿੰਸ਼ ਨੀਰੂ ਦੀ 'ਬਿਊਟੀਫੁੱਲ ਬਿੱਲੋ' ਰਿਲੀਜ਼ ਲਈ ਤਿਆਰ ਸਨ ਪਰ ਹੁਣ ਜੂਨ ਅਖੀਰ ਜਾਂ ਜੁਲਾਈ 'ਚ ਗੱਲ ਜਾ ਪਈ ਤੇ ਤਦ ਤੱਕ ਰੱਬ ਹੀ ਰਾਖਾ ।
ਖਾੜਕੂਵਾਦ- ਇਸੇ ਤਰਾਂ ਯੋਗਰਾਜ ਸਿੰਘ ਨੂੰ ਮੁੱਖ ਨਿਰਦਾਰ 'ਚ ਲੈ ਕਿ ਬਣ ਰਹੀ ਫਿਲਮ 'ਖਾੜਕੂਵਾਦ' ਤੇ ਵੀ ਅਸਰ ਪਿਆ ਹੈ । ਸੰਨੀ ਮਾਹਲ ਦੀ ਇਹ ਫਿਲਮ ਹੁਣ ਬਦਲੇ ਮਹੌਲ 'ਚ ਆਏਗੀ । ਇੱਕ ਦਮ ਲੋਕਾਂ ਦਾ ਸੁਆਦ ਹੀ ਬਦਲ ਜਾਣਾ ਹੈ । ਹਾਲਾਂਕਿ ਯੋਗਰਾਜ ਸਿੰਘ ਨੇ ਅਸਲ ਖਾੜਕੂ ਦੀ ਦਿੱਖ 'ਚ ਪੋਸਟਰ ਤੇ ਹੀ ਵਿਤਕਰਾਂ ਨੂੰ ਖੁਸ਼ ਕਰ ਦਿੱਤਾ ਸੀ ।
ਮਹਿਮਾ ਹੋਰ ਦੀ ਘਰੇ ਕਸਰਤ - ਕਰੋਨਾ ਦੇ ਹਾਟ ਸਪਾਟ ਖੇਤਰ 'ਚ ਬੈਠੀ ਹੀਰੋਇਨ ਮਹਿਮਾ ਹੋਰਾ ਨੂੰ ਰਹਿ ਰਹਿ ਜੁਹੂ ਬੀਚ ਯਾਦ ਆ ਰਹੀ ਹੈ ਪਰ ਚੌਥਾ ਲਾਕਡਾਊਨ ਫਿਰ ਘਰੇ ਰਹਿਣ ਲਈ ਸਿਤਾਰਿਆਂ ਨੂੰ ਕਹਿ ਦਿੱਤਾ ਹੈ । ਹਾਰ-ਕਿ ਮਹਿਮਾ ਹੋਰਾ ਨੇ ਆਪਣੇ ਘਰ ਦੇ ਵਿਹੜੇ 'ਚ ਹੀ ਸਵੇਰੇ-ਸਵੇਰ ਲੋਕ ਜਾਗਣ ਤੋਂ ਪਹਿਲਾਂ ਕਸਰਤ ਕਰ 'ਬਾਡੀ ਫਿਟ' ਦਾ ਨਿਯਮ ਅਪਣਾ ਲਿਆ ਹੈ । ਕਸਰਤ ਨਾਲ ਮਾਨਸਿਕਤਾ ਤਾਂ ਤੰਦਰੁਸਤ ਰਹੇਗੀ ।
ਗੌਰਵ ਸ਼ਕਲਾ ਨੂੰ ਹਮਦਰਦੀ - ਲੋਕ ਪ੍ਰਿਅ ਐਂਕਰ ਗੌਰਵ ਸ਼ੁਕਲਾ ਨੂੰ ਪਾਲੀਵੁੱਡ ਨਾਲ ਹਮਦਰਦੀ ਹੈ ਕਿ ਅਸੀਂ ਪੰਜਾਬੀ ਫਿਲਮਾਂ ਵਪਾਰਕ ਤੌਰ ਤੇ ਸਹੀ ਰਾਹੇ ਪਾਈਆਂ ਸਨ ਪਰ ਕੋਵਿਡ-19 ਨੇ ਕਹਾਣੀ ਉਥੇ ਹੀ ਲਿਆਂਦੀ ਹੈ । ਗੌਰਵ ਅਨੁਸਾਰ ਅੱਧਾ ਸਾਲ 2020 ਪੰਜਾਬੀ ਫਿਲਮਾਂ ਨੂੰ ਫਿਰ ਪੈਰੀਂ ਖੜ੍ਹਨ ਲਈ ਹੀ ਕੰਮ ਕਰੇਗਾ। ਲਾਕਡਊਨ-4 ਡਰਾ ਰਿਹਾ ਹੈ ।
ਯੂ.ਕੇ. ਟੂ ਪੰਜਾਬ -  ਰਾਣਾ ਸੰਧੂ ਫਿਲਮੀ ਲੇਖਕ ਬਣ 'ਲਾਕਡਾਉਨ-4' 'ਚ 'ਯੂ.ਕੇ.ਟੂ ਪੰਜਾਬ' ਫਿਲਮ ਦੀ ਕਹਾਣੀ ਤੇ ਕੰਮ ਕਰ ਰਿਹਾ ਹੈ । ਦੌੜ-ਭੱਜ ਤੋਂ ਛੁਟਕਾਰਾ ਇਸ ਲਾਕਡਾਉਨ ਨੇ ਦਿਵਾ ਕਿ ਰਾਣਾ ਸੰਧੂ ਨੂੰ ਆਰਾਮ ਨਾਲ ਵਧੀਆ ਕਰਨ ਲਈ ਪ੍ਰੇਰਿਤ ਕੀਤਾ ਹੈ ।
ਲਾਕਡਾਊਨ-4 ਕਰੇਗਾ ਬਿਮਾਰ - ਦਰਸ਼ਨ ਔਲਖ ਨੇ ਕਿਹਾ ਕਿ ਪੰਜਾਬੀ ਫਿਲਮਾਂ ਨਾਲ ਸਬੰਧਿਤ ਲੋਕ ਲਾਕਡਾਉਨ-4 ਚੱਲਦੇ ਤਨ-ਮਨ-ਧਨ ਤੋਂ ਹੋਰ ਬੇਰੁਜ਼ਗਾਰ ਹੋਣ ਜਾ ਰਹੇ ਹਨ । ਰੱਬ ਹੀ ਭਲੀ ਕਰੇ ।  - ਅੰਮ੍ਰਿਤ ਪਵਾਰ ।

ਹੋਰ ਖਬਰਾਂ »

ਹਮਦਰਦ ਟੀ.ਵੀ.