ਰੇਲ ਮੰਤਰੀ ਪੀਯੂਸ਼ ਗੋਇਲ ਦਾ ਵੱਡਾ ਐਲਾਨ

ਨਵੀਂ ਦਿੱਲੀ, 20 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਰੇਲ ਮੰਤਰੀ ਪੀਯੂਸ਼ ਗੋਇਲ ਨੇ ਅੱਜ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਰੇਲ 1 ਜੂਨ ਤੋਂ ਟਾਈਮਟੇਬਲ ਅਨੁਸਾਰ ਰੋਜ਼ਾਨਾ 200 ਬਗ਼ੈਰ-ਏਸੀ ਟਰੇਨਾਂ ਚਲਾਏਗਾ, ਜਿਸ ਦੀ ਆਨਲਾਈਨ ਬੁਕਿੰਗ ਛੇਤੀ ਹੀ ਸ਼ੁਰੂ ਹੋ ਜਾਵੇਗੀ। ਇਸ ਦਾ ਆਪ੍ਰੇਸ਼ਨ ਟਾਈਮ ਟੇਬਲ ਦੇ ਹਿਸਾਬ ਨਾਲ ਹੋਵੇਗਾ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਟਰੇਨਾਂ 'ਚ ਵੇਟਿੰਗ ਲਿਸਟ ਟਿਕਟ ਵੀ ਮਿਲ ਸਕਦੇ ਹਨ, ਪਰ ਤੁਰੰਤ ਜਾਂ ਪ੍ਰੀਮੀਅਮ ਤਤਕਾਲ ਵਰਗਾ ਪ੍ਰਬੰਧ ਨਹੀਂ ਹੋਵੇਗਾ। ਇਨ੍ਹਾਂ ਰੇਲਗੱਡੀਆਂ ਦੀ ਬੁਕਿੰਗ ਵੀ ਆਈਆਰਸੀਟੀਸੀ ਦੀ ਵੈੱਬਸਾਈਟ ਦੇ ਜ਼ਰੀਏ ਹੀ ਹੋਵੇਗੀ। ਬੁਕਿੰਗ ਕਿਸ ਦਿਨ ਤੋਂ ਸ਼ੁਰੂ ਹੋਵੇਗਾ। ਇਸ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉੱਥੇ, ਰੇਲ ਮੰਤਰਾਲੇ ਨੇ ਟਵੀਟ ਕੀਤਾ ਕਿ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਮਜ਼ਦੂਰ ਰਸਤੇ 'ਚ ਹਨ ਉਨ੍ਹਾਂ ਨੂੰ ਰਾਜ ਸਰਕਾਰਾਂ ਮੇਨ ਲਾਈਨ ਦੇ ਰੇਲਵੇ ਸਟੇਸ਼ਨਾਂ ਨੇੜੇ ਰਜਿਸਟਰਡ ਕਰਨ ਅਤੇ ਇਸ ਦੀ ਸੂਚੀ ਰੇਲਵੇ ਨੂੰ ਦੇਣ, ਜਿਸ ਨਾਲ ਕਿ ਸਪੈਸ਼ਲ ਰੇਲਗੱਡੀ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਇਆ ਜਾ ਸਕੇ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.