ਜ਼ੀਰਕਪੁਰ, 20 ਮਈ (ਹਮਦਰਦ ਨਿਊਜ਼ ਸਰਵਿਸ) : ਜ਼ੀਰਕਪੁਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਕੀਤੀ ਗਈ ਬਿਲਡਰਾਂ ਨੂੰ ਲਾਭ ਪਹੁੰਚਾਉਣ ਦੇ ਦੋਸ਼ਾਂ ਤਹਿਤ ਮਨਵੀਰ ਗਿੱਲ 'ਤੇ ਕਾਰਵਾਈ ਕੀਤੀ ਗਈ, ਕਿਉਂਕਿ ਕੌਂਸਲ ਵਲੋਂ ਫਰਵਰੀ-ਮਾਰਚ ਮਹੀਨੇ ਸ਼ਹਿਰ ਦੇ ਅਧੂਰੇ ਕਮਰਸ਼ੀਅਲ ਅਤੇ ਹਾਊਸਿੰਗ ਪ੍ਰਾਜੈਕਟਾਂ ਨੂੰ ਕੰਮ ਮੁਕੰਮਲ ਹੋਣ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਹੁਣ ਅਜਿਹੇ ਬਿਲਡਰਾਂ 'ਤੇ ਵੀ ਕਾਰਵਾਈ ਹੋਣੀ ਤੈਅ ਹੈ। ਇਸ ਤਹਿਤ ਲੰਘੇ ਦਿਨੀਂ ਚੌਕਸੀ ਵਿਭਾਗ ਦੀ ਟੀਮ ਨੇ ਨਗਰ ਕੌਂਸਲ ਜ਼ੀਰਕਪੁਰ 'ਚ ਛਾਪਾ ਮਾਰ ਕੇ ਰਿਕਾਰਡ ਕਬਜ਼ੇ 'ਚ ਲੈ ਲਿਆ ਸੀ। ਮਨਵੀਰ ਸਿੰਘ ਗਿੱਲ ਦੀ ਥਾਂ ਸੰਦੀਪ ਤਿਵਾੜੀ ਨੂੰ ਨਵੇਂ ਕਾਰਜਸਾਧਕ ਅਫ਼ਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਜ਼ੀਰਕਪੁਰ 'ਚ ਤਾਇਨਾਤੀ ਦੌਰਾਨ ਢਕੌਲੀ ਖੇਤਰ 'ਚ ਪੁਰਾਣੀ ਅੰਬਾਲਾ ਕਾਲਕਾ ਰੋਡ 'ਤੇ ਬਿਲਡਰ ਵੈਟਰਨ ਬਿਲਡਰਜ਼ ਐਂਡ ਪ੍ਰਮੋਟਰ ਦੇ ਪ੍ਰੋਜੈਕਟ ਨੂੰ ਪਾਸ ਕਰਦਿਆਂ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ 'ਚ ਸੁਖਜਿੰਦਰ ਸਿੰਘ ਸਿੱਧੂ ਅਤੇ ਸਾਬਕਾ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਤਾਜ਼ਾ ਮਾਮਲੇ 'ਚ ਸਥਾਨਕ ਸਰਕਾਰਾਂ ਵਿਭਾਗ ਦੀ ਚੌਕਸੀ ਵਿਭਾਗ ਦੀ ਟੀਮ ਨੇ ਬੀਤੇ ਦਿਨੀ ਨਗਰ ਕੌਂਸਲ ਜ਼ੀਰਕਪੁਰ 'ਚ ਛਾਪਾ ਮਾਰ ਕੇ ਰਿਕਾਰਡ ਖੰਗਾਲੇ ਸਨ ਅਤੇ ਟੀਮ ਦੇ ਅਧਿਕਾਰੀ ਨੇ ਲੋੜੀਂਦਾ ਰਿਕਾਰਡ ਆਪਣੇ ਕਬਜ਼ੇ 'ਚ ਲੈ ਲਿਆ ਹੈ। ਦੱਸ ਦੇਈਏ ਕਿ ਕੌਂਸਲ ਅਧਿਕਾਰੀਆਂ ਨੇ ਫਰਵਰੀ ਤੇ ਮਾਰਚ ਮਹੀਨੇ ਸ਼ਹਿਰ ਦੇ ਨਾਮੀ ਅੱਠ ਕਮਰਸ਼ੀਅਲ ਤੇ ਹਾਊਸਿੰਗ ਪ੍ਰਾਜੈਕਟਾਂ ਨੂੰ ਕੰਮ ਮੁਕੰਮਲ ਹੋਣ ਦਾ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.