ਸਿਹਤ ਮੰਤਰੀ ਡਾ. ਹਰਸ਼ਵਰਧਨ ਬਣਨਗੇ ਕਾਰਜਕਾਰੀ ਬੋਰਡ ਦੇ ਚੇਅਰਮੈਨ

ਨਵੀਂ ਦਿੱਲੀ, 20 ਮਈ (ਹਮਦਰਦ ਨਿਊਜ਼ ਸਰਵਿਸ) : ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਵਿੱਚ ਭਾਰਤ ਦਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ ਹੈ ਕਿਉਂਕਿ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਡਬਲਯੂਐਚਓ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਉਹ 22 ਮਈ ਨੂੰ ਇਹ ਨਵਾਂ ਅਹੁਦਾ ਸੰਭਾਲਣਗੇ। ਡਾ. ਹਰਸ਼ਵਰਧਨ ਕੋਵਿਡ -19 ਵਿਰੁੱਧ ਦੇਸ਼ ਵਿਆਪੀ ਜੰਗ ਵਿਚ ਵੀ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ। ਹਰਸ਼ਵਰਧਨ ਜਪਾਨ ਦੇ ਡਾਕਟਰ ਹੀਰੋਕੀ ਨਕਾਟਾਨੀ ਦੀ ਥਾਂ ਇਹ ਅਹੁਦਾ ਸੰਭਾਲਣਗੇ, ਜੋ ਡਬਲਯੂਐਚਓ ਦੇ 34 ਮੈਂਬਰੀ ਬੋਰਡ ਦੇ ਮੌਜੂਦਾ ਚੇਅਰਮੈਨ ਹਨ।
ਦੁਨੀਆ ਭਰ 'ਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਭਾਰਤ ਦੇ ਸਿਹਤ ਮੰਤਰੀ ਨੂੰ ਇਹ ਜ਼ਿੰਮੇਵਾਰੀ ਮਿਲਣਾ ਕਾਫੀ ਅਹਿਮੀਅਤ ਰੱਖਦਾ ਹੈ। ਅਧਿਕਾਰੀ ਨੇ ਕਿਹਾ ਕਿ ਹਰਸ਼ਵਰਧਨ ਦੀ ਚੋਣ 22 ਮਈ ਨੂੰ ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੀ ਬੈਠਕ 'ਚ ਕੀਤੀ ਜਾਵੇਗੀ। ਖੇਤਰੀ ਸਮੂਹਾਂ ਵਿਚਕਾਰ ਪ੍ਰਧਾਨਗੀ ਦੀ ਜ਼ਿੰਮੇਵਾਰੀ ਇਕ ਸਾਲ ਲਈ ਰੋਟੇਸ਼ਨ 'ਚ ਦਿੱਤੀ ਜਾਂਦੀ ਹੈ। ਇਹ ਪਿਛਲੇ ਸਾਲ ਤੈਅ ਕੀਤਾ ਗਿਆ ਸੀ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਸਾਲ ਲਈ ਭਾਰਤ ਦਾ ਉਮੀਦਵਾਰ ਕਾਰਜਕਾਰੀ ਬੋਰਡ ਦਾ ਚੇਅਰਮੈਨ ਹੋਵੇਗਾ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.