ਮਿਲਾਵਟ ਦੇ ਦੋਸ਼ਾਂ 'ਚ ਘਿਰਨ ਮਗਰੋਂ ਕੰਪਨੀ ਨੇ ਕੀਤਾ ਫ਼ੈਸਲਾ

ਔਟਵਾ , 21 ਮਈ (ਹਮਦਰਦ ਨਿਊਜ਼ ਸਰਵਿਸ) : ਮਿਲਾਵਟ ਦੇ ਦੋਸ਼ਾਂ ਵਿੱਚ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਜੌਨਸਨ ਐਂਡ ਜੌਨਸਨ ਕੰਪਨੀ ਹੁਣ ਆਪਣਾ ਬੇਬੀ ਪਾਊਡਰ ਕੈਨੇਡਾ ਅਤੇ ਅਮਰੀਕਾ ਵਿੱਚ ਨਹੀਂ ਵੇਚੇਗੀ ਕੰਪਨੀ ਨੇ ਇਹ ਫੈਸਲਾ ਆਪਣੇ ਉਤਪਾਦਾਂ 'ਚ ਐਸਬੈਸਟਸ 'ਚ ਮਿਲਾਵਟ ਕਰਨ ਦੇ ਦੋਸ਼ਾਂ 'ਚ ਖ਼ਪਤਕਾਰਾਂ ਵੱਲੋਂ ਆਪਣੇ ਵਿਰੁੱਧ ਹਜ਼ਾਰਾਂ ਕੇਸ ਦਾਖ਼ਲ ਕੀਤੇ ਜਾਣ ਬਾਅਦ ਲਿਆ ਹੈ। ਖਪਤਕਾਰਾਂ ਨੇ ਕੰਪਨੀ ਦੇ ਵਿਰੁੱਧ 16 ਹਜ਼ਾਰ ਤੋਂ ਵੱਧ ਮੁਕੱਦਮੇ ਕੀਤੇ ਹਨ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਜੌਨਸਨ ਬੇਬੀ ਪਾਊਡਰ ਕੈਂਸਰ ਦਾ ਕਾਰਨ ਬਣਿਆ ਹੈ। ਜੌਨਸਨ ਅਤੇ ਜੌਨਸਨ ਨੇ ਕਿਹਾ ਹੈ ਕਿ ਉੱਤਰੀ ਅਮਰੀਕਾ 'ਚ ਉਪਭੋਗਤਾਵਾਂ ਦੀਆਂ ਆਦਤਾਂ 'ਚ ਵੱਡੇ ਪੱਧਰ 'ਤੇ ਤਬਦੀਲੀਆਂ ਅਤੇ ਜੌਨਸਨ ਬੇਬੀ ਪਾਊਡਰ ਦੀ ਸੰਭਾਲ ਬਾਰੇ ਗਲਤ ਜਾਣਕਾਰੀ ਦੇ ਫੈਲਣ ਕਾਰਨ ਉਤਪਾਦਾਂ ਦੀ ਮੰਗ ਘਟ ਰਹੀ ਸੀ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਮੁਕੱਦਮੇਬਾਜ਼ੀ ਵਿੱਚ ਕੰਪਨੀ ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।  

ਹੋਰ ਖਬਰਾਂ »

ਹਮਦਰਦ ਟੀ.ਵੀ.