ਜ਼ਿਆਦਾਤਰ ਲੋਕ ਵਜ਼ਨ ਘਟਾਉਣ, ਪੇਟ ਦੀ ਚਰਬੀ ਘਟਾਉਣ ਅਤੇ ਆਪਣੀਆਂ ਮਾਸਪੇਸ਼ੀਆਂ ਬਣਾਉਣ ਲਈ ਇਕ ਡਾਈਟ ਪਲਾਨ ਦੀ ਪਾਲਣਾ ਕਰਦੇ ਹਨ। ਇਕ ਡਾਈਟ ਪਲਾਨ ਦੀ ਪਾਲਣਾ ਕਰਨੀ ਉਦੋਂ ਤਕ ਚੰਗੀ ਹੈ ਜਦੋਂ ਤਕ ਉਸ ਦੀਆਂ ਹੱਦਾਂ ਤੈਅ ਹਨ, ਕਿਉਂਕਿ ਜ਼ਿਆਦਾ ਡਾਈਟਿੰਗ ਨਾਲ ਵੀ ਸਰੀਰ 'ਚ ਵਿਟਾਮਿਨਜ਼ ਤੇ ਮਿਨਰਲਜ਼ ਦੀ ਘਾਟ ਪੈਦਾ ਹੋ ਜਾਂਦੀ ਹੈ ਅਤੇ ਉਸ ਨੂੰ ਨੁਕਸਾਨ ਪਹੁੰਚਦਾ ਹੈ। ਜੇਕਰ ਇਕ ਡਾਈਟ ਪਲਾਨ ਦੀ ਸਹੀ ਤਰੀਕੇ ਨਾਲ ਪਾਲਣਾ ਕੀਤੀ ਜਾਵੇ ਤਾਂ ਉਸ ਦੇ ਕਈ ਫਾਇਦੇ ਹੋ ਸਕਦੇ ਹਨ। ਇਕ ਲਿਕਵਿਡ ਡਾਈਟ ਪਲਾਨ  ਯਾਨੀ ਤਰਲ ਖ਼ੁਰਾਕ ਯੋਜਨਾ, ਵਜ਼ਨ ਘਟਾਉਣ ਅਤੇ ਫਿੱਟ ਰਹਿਣ ਲਈ ਇਕ ਚੰਗਾ ਬਦਲ ਹੈ ਇਸ ਡਾਈਟ ਪਲਾਨ 'ਚ ਤੁਸੀਂ ਆਪਣੇ ਖਾਣੇ 'ਚ ਜ਼ਿਆਦਾ ਤੋਂ ਜ਼ਿਆਦਾ ਜੂਸ ਜਾਂ ਸਮੂਦੀ ਨੂੰ ਸ਼ਾਮਲ ਕਰਦੇ ਹਨ ਇਸ ਡਾਈਟ ਪਲਾਨ 'ਚ ਖਾਣਾ, ਸਲਾਦ ਜਾਂ ਕੁਝ ਵੀ ਮਿੱਠਾ ਸ਼ਾਮਲ ਨਹੀਂ ਹੁੰਦਾ।
ਇਸ ਖਾਸ ਡਾਈਟ ਪਲਾਨ ਦੇ ਕੀ ਫਾਇਦੇ ਹੁੰਦੇ ਹਨ, ਇਹ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ  ਨਾਲ ਤੁਸੀਂ ਛੇਤੀ ਵਜ਼ਨ ਘਟਾ ਸਕਦੇ ਹੋ ਅਜਿਹਾ ਇਸ ਲਈ ਕਿਉਂਕਿ ਇਸ ਡਾਈਟ ਪਲਾਨ 'ਚ ਕੈਲੋਰੀਜ਼ ਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਕਾਫੀ ਘਟ ਹੁੰਦੀ ਹੈ। ਇਸ ਲਈ ਤੁਸੀਂ ਕਾਫ਼ੀ ਜਲਦੀ ਕਈ ਸਾਰੀਆਂ ਕੈਲੋਰੀਜ਼ ਘਟਾ ਲੈਂਦੇ ਹੋ ਅਤੇ ਵਜ਼ਨ ਵੀ ਘੱਟ ਜਾਂਦਾ ਹੈ। ਹਾਲਾਂਕਿ ਖਾਣੇ 'ਚ ਘਟ ਕੈਲੋਰੀ ਤੁਹਾਡੇ ਸਰੀਰ ਦੇ ਮੈਟਾਬੌਲਿਜ਼ਮ ਨੂੰ ਹੌਲੀ ਕਰ ਦਿੰਦੀ ਹੈ ਪਰ ਇਸ ਨਾਲ ਤੁਹਾਨੂੰ ਲੰਬੇ ਸਮੇਂ ਤਕ ਫਾਇਦੇ ਵੀ ਹੁੰਦੇ ਹਨ ਜਿਉਂ ਹੀ ਤੁਸੀਂ ਆਪਣੀ ਡਾਈਟ ਪੂਰੀ ਕਰ ਲੈਂਦੇ ਹੋ, ਤੁਹਾਡਾ ਮੈਟਾਬੌਲਿਜ਼ਮ ਵਧ ਜਾਂਦਾ ਹੈ ਅਤੇ ਤੁਸੀਂ ਕੈਲੋਰੀਜ਼ ਤੇਜ਼ੀ ਨਾਲ ਘਟਾ ਲੈਂਦੇ ਹੋ ਇਹ ਤੁਹਾਨੂੰ ਫਿੱਟ ਰਹਿਣ 'ਚ ਮਦਦ ਕਰਦਾ ਹੈ।
ਤਰਲ ਖ਼ੁਰਾਕ ਲੈਣ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ ਤਰਲ ਖ਼ੁਰਾਕ ਸਰੀਰ ਦੇ ਹਰੇਕ ਅੰਗ ਜਿਵੇਂ ਕਿਡਨੀ, ਲੀਵਰ ਤੇ ਯੂਰੀਨਰੀ ਸਾਫ਼ ਕਰਨ 'ਚ ਮਦਦ ਕਰਦਾ ਹੈ। ਜਦੋਂ ਤੁਸੀਂ ਤਰਲ ਖ਼ੁਰਾਕ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਜੂਸ, ਸਮੂਦੀ ਆਦਿ ਪੀਂਦੇ ਹੋ ਇਹ ਫਲ਼ ਅਤੇ ਸਬਜ਼ੀਆਂ ਸਰੀਰ ਨੂੰ ਪੋਸ਼ਣ ਪ੍ਰਦਾਨ ਕਰਨ 'ਚ ਮਦਦ ਕਰਦੇ ਹਨ ਜੇਕਰ ਤੁਸੀਂ ਤਰਲ ਖ਼ੁਰਾਕ ਯੋਜਨਾ ਦੀ ਪਾਲਣਾ ਕਰ ਰਹੇ ਹੋ ਤਾਂ ਤੁਸੀਂ ਫਲ਼ ਤੇ ਸਬਜ਼ੀਆਂ ਦਾ ਜੂਸ, ਦਹੀਂ, ਲੱਸੀ ਵਰਗੀਆਂ ਚੀਜ਼ਾਂ ਲੈ ਸਕਦੇ ਹੋ।

ਹੋਰ ਖਬਰਾਂ »

ਹਮਦਰਦ ਟੀ.ਵੀ.