ਅਵੇਰਨੈਸ ਆਫ਼ ਕੋਰੋਨਾ - ਪੰਮਾ ਮੰਲ੍ਹੀ : ਕੋਰੋਨਾ ਤੇ ਸਭ ਤੋਂ ਪਹਿਲਾਂ ਗੀਤ ਗਾ ਕੇ ਪੰਮਾ ਮੱਲ੍ਹੀ ਨੇ ਕੈਪਟਨ ਅਮਰਿੰਦਰ ਸਿੰਘ ਸੀ.ਐਮ. ਪੰਜਾਬ ਤੋਂ ਸਾਬਾਸ਼ ਲਈ ਤੇ ਕੈਪਟਨ ਹੋਰਾਂ ਆਪ ਪੰਜਾਬ ਪੁਲਿਸ ਦੇ ਗਵੱਈਆ ਮੁਲਾਜ਼ਮ ਦਾ ਇਹ ਗੀਤ ਆਪਣੇ ਅਕਾਉਂਟ ਤੋਂ ਸ਼ੇਅਰ ਕੀਤਾ। ਪੰਮਾ ਮੱਲੀ ਨੇ ਗੀਤਕਾਰ ਪ੍ਰਤਾਪ ਪਾਰਸ, ਸੰਗੀਤਕਾਰ ਬੀ ਬੋਈ ਤੇ ਕਪੂਰਥਲਾ ਦੇ ਐਸ.ਐਸ.ਪੀ. ਸਤਿੰਦਰ ਸਿੰਘ ਦੇ ਸਹਿਯੋਗ ਦੀ ਖਾਸ ਗੱਲ ਕੀਤੀ ਤੇ ਕਿਹਾ ਕਿ ਪੰਜਾਬ ਪੁਲਿਸ 'ਕਰੋਨਾ' ਤੋਂ ਬਚਾਅ ਲਈ ਪੰਜਾਬੀਆਂ ਵਾਸਤੇ 24 ਘੰਟੇ ਜਾਨ ਖਤਰੇ 'ਚ ਪਾ ਤਿਆਰ ਹੈ।
ਰੱਬ ਤੋਂ ਡਰ ਸੱਜਣਾ - ਜੀਤ ਵਿਰਕ : ਸਬ ਟੀ.ਵੀ. ਦੇ ਸੀਰੀਅਲ 'ਚਿੜੀਆ ਘਰ' ਵਾਲੀ ਜੀਤ ਵਿਰਕ ਪਹਿਲਾਂ ਦੂਰਦਰਸ਼ਨ ਜਲੰਧਰ ਦੀ ਮਸ਼ਹੂਰ ਕਲਾਕਾਰ ਸੀ। ਹੁਣ ਮੁੰਬਈ ਰਹਿ ਰਹੀ ਜੀਤ ਵਿਰਕ ਨੇ ਕਿਹਾ ਕਿ 'ਕਰੋਨਾ' ਰੱਬ ਦਾ ਮਨੁੱਖ ਨੂੰ ਇਹ ਸੰਕੇਤ ਹੈ ਕਿ ਅੰਨੇਵਾਹ ਦਰੱਖਤ ਕਟਾਈ, ਨਾੜ-ਪਰਾਲੀ-ਫੈਕਟਰੀਆਂ ਦੇ ਧੂੰਏ ਨਾਲ ਫਿਜ਼ਾਂ 'ਚ ਜ਼ਹਿਰ ਨੇ ਜਾਨਵਰ ਬੇਜ਼ੁਬਾਨੇ ਮਾਰੇ ਹਨ। ਹੁਣ ਹੀ ਮਨੁੱਖ ਸਬਕ ਲਏ।
ਪਾਲੀਵੁੱਡ ਮਿੱਟੀ ਕਰ ਦਿੱਤੀ - ਸੰਦੀਪ ਸਿੰਘ : ਇਸ ਅਦਿੱਖ ਬਿਮਾਰੀ ਨੇ ਪੰਜਾਬੀ ਫਿਲਮਾਂ ਦਾ ਲੱਕ ਤੋੜ ਦਿੱਤਾ ਹੈ । ਕਦ ਸਿਨੇਮੇ ਚਲਣਗੇ। ਕਦ ਸਮਾਜਿਕ ਦੂਰੀ ਹਟੇਗੀ ਤੇ ਥੋੜ੍ਹੇ ਯੂਨਿਟ ਨਾਲ ਫਿਲਮ ਜਿਹਾ ਵਿਸ਼ਾਲ ਕੰਮ ਹੋਣ ਨਾ-ਮੁਮਕਿਨ ਹੈ । ਚਾਰ ਫਿਲਮਾਂ ਸੈਟ ਤੇ ਜਾਣ ਹੀ ਵਾਲੀਆਂ ਸਨ ਕਿ ਕੁਦਰਤ ਨੇ ਕਰੋਨਾ ਦੀ ਹਨੇਰੀ ਲਿਆ ਕਿ ਸਭ ਮਿੱਟੀ ਕਰ ਦਿੱਤੀ । ਹੁਣ ਉਹ ਹੱਲ ਕੱਢੇਗਾ।
ਤਰਸ ਗਏ ਪਕਵਾਨਾਂ ਨੂੰ - ਕਵਿਤਾ ਕੋਸ਼ਿਕ : 'ਵੇਖ ਬਰਾਤਾਂ ਚਲੀਆਂ' 'ਮਿੰਦੋ ਤਹਿਸੀਲਦਾਰਨੀ' ਵਾਲੀ ਹੀਰੋਇਨ ਕਵਿਤ ਕੌਸਿਕ ਅਨੁਸਾਰ ਕਰੋਨਾ ਨੇ ਦੋ ਮਹੀਨੇ ਪਾਣੀ ਪੂਰੀ-ਚਾਟ-ਗੋਲ ਗੱਪੇ-ਜਲੇਬੀ ਸਭ ਸਵਾਦ ਖੋਹ ਲਏ ਤੇ ਹੁਣ ਡਰਦੇ ਮਾਰੇ ਦੁਕਾਨਾਂ ਤੋਂ ਇਹ ਖਾਣਾ ਜਾਨ ਖਤਰੇ 'ਚ ਪਾਉਣਾ ਹੋਏਗਾ।
ਸੇਵਾ ਕਰ ਬੰਦਿਆ - ਦਲਵਿੰਦਰ ਦਿਆਲਪੁਰੀ  : 'ਮੇਲਿਆਂ ਦੇ ਰਾਜਾ' ਗਾਇਕ ਦਲਵਿੰਦਰ ਦਿਆਲਪੁਰੀ ਨੇ ਦੋ ਮਹੀਨੇ ਤੋਂ ਆਪਣੇ ਪਿੰਡ ਗਰੀਬਾਂ ਲਈ ਦਾਲ-ਰੋਟੀ ਤੇ ਹੋਰ ਸੇਵਾ ਲੋਕ ਸਹਿਯੋਗ ਨਾਲ ਜਾਰੀ ਰੱਖੀ ਹੋਈ ਹੈ ਤੇ ਕਿਹਾ ਕਿ ਸੇਵਾ ਭਾਵਨਾ ਹੀ ਕੁਦਰਤ ਨੂੰ ਤਰਸ ਕਰ ਲਈ ਪ੍ਰੇਰਿਤ ਕਰੇਗੀ।
ਰੱਬ ਦੀ ਸਜ਼ਾ - ਬਲਜੀਤ ਜੌਹਲ : ਟੀ.ਵੀ. ਐਂਕਰ ਬਲਜੀਤ ਜੋਹਲ ਨੇ ਕਿਹਾ ਕਿ ਰੱਬ ਨਾਲ ਖਿਲਵਾੜ ਦੀ ਸਜਾ ਕਰੋਨਾ ਹੈ। ਰੱਬ ਹੀ ਬਚਾਏਗਾ।   ਅੰਮ੍ਰਿਤ ਪਵਾਰ

ਹੋਰ ਖਬਰਾਂ »

ਹਮਦਰਦ ਟੀ.ਵੀ.