ਕੇਵਲ ਦੋ ਹਫ਼ਤਿਆਂ 'ਚ ਮਿਲੇ ਕੋਰੋਨਾ ਦੇ 56 ਹਜ਼ਾਰ ਮਰੀਜ਼

ਨਵੀਂ ਦਿੱਲੀ, 22 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਕੇਵਲ ਦੋ ਹਫ਼ਤਿਆਂ ਵਿੱਚ ਹੀ 56 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਚੁੱਕੇ ਹਨ ਸਿਹਤ ਮੰਤਰਾਲੇ ਨੇ 8 ਮਈ ਨੂੰ ਦੱਸਿਆ ਸੀ ਕਿ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 56 ਹਜ਼ਾਰ 342 ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 29 ਮਾਰਚ ਨੂੰ ਇਕ ਹਜ਼ਾਰ ਦਾ ਅੰਕੜਾ ਪਹੁੰਚ ਗਿਆ ਸੀ। 13 ਅਪ੍ਰੈਲ ਨੂੰ ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੱਕ ਪਹੁੰਚ ਗਈ। 6 ਮਈ ਨੂੰ ਇਹ ਅੰਕੜਾ ਵਧ ਕੇ 50 ਹਜ਼ਾਰ ਹੋ ਗਿਆ ਅਤੇ ਇਕ ਲੱਖ ਦੇ ਅੰਕੜੇ 'ਤੇ ਪਹੁੰਚਣ ਵਿਚ ਕੇਵਲ ਦੋ ਹਫ਼ਤੇ ਲੱਗੇ ਅਤੇ 18 ਮਾਰਚ ਨੂੰ ਇਹ ਇਕ ਲੱਖ ਤੱਕ ਪਹੁੰਚ ਗਿਆ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਭਾਰਤ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿਸ਼ਵ ਦੇ ਅੱਧੇ ਤੋਂ ਵੀ ਘੱਟ ਹੈ। ਜਦੋਂ ਤੋਂ ਇਹ ਜਾਨਲੇਵਾ ਵਾਇਰਸ ਚੀਨ ਵਿੱਚ ਵਧਿਆ ਹੈ, ਪੂਰੀ ਦੁਨੀਆ ਵਿੱਚ 5 ਮਿਲੀਅਨ ਤੋਂ ਵੱਧ ਲੋਕ ਕੋਰੋਨਾ ਵਾਇਰਸ ਦੀ ਲਾਗ ਨਾਲ ਸੰਕਰਮਿਤ ਹੋਏ ਹਨ, ਜਦੋਂ ਕਿ ਦਸੰਬਰ ਤੋਂ ਹੁਣ ਤੱਕ ਇਸ ਵਾਇਰਸ ਕਾਰਨ 3 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ 19 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਭਾਰਤ ਵਿਚ ਅਧਿਕਾਰੀਆਂ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਣ ਦੀ ਗਿਣਤੀ 100 ਤੋਂ ਇਕ ਲੱਖ ਹੋਣ ਵਿਚ 64 ਦਿਨ ਲੱਗ ਗਏ, ਜੋ ਕਿ ਕਈ ਦੇਸ਼ਾਂ ਨਾਲੋਂ ਬਿਹਤਰ ਹੈ। ਅਮਰੀਕਾ ਅਤੇ ਸਪੇਨ ਵਿੱਚ ਭਾਰਤ ਦੇ ਮੁਕਾਬਲੇ ਇਸ ਅੰਕੜੇ ਨੂੰ ਛੂਹਣ ਲਈ ਅੱਧਾ ਸਮਾਂ ਲੱਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.