ਮਹਿੰਗੀ ਹੋਈ ਸ਼ਰਾਬ, 5 ਫੀਸਦੀ ਕੋਵਿਡ ਸੈੱਸ ਲਾਗੂ

ਚੰਡੀਗੜ੍ਹ, 22 ਮਈ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਮਗਰੋਂ ਹੁਣ ਚੰਡੀਗੜ੍ਹ ਵਿੱਚ ਵੀ ਸ਼ਰਾਬੀਆਂ 'ਤੇ ਕੋਰੋਨਾ ਦੀ ਮਾਰ ਪਈ ਹੈ, ਕਿਉਂਕਿ ਹੁਣ ਚੰਡੀਗੜ੍ਹ ਵਿੱਚ ਸ਼ਰਾਬ ਮਹਿੰਗੀ ਹੋ ਗਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਰਾਬ ਦੀ ਐੱਮ ਆਰ ਪੀ ਉੱਤੇ 5 ਫੀਸਦੀ ਤੱਕ ਕੋਵਿਡ ਸੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਆਦੇਸ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤੁਰੰਤ ਲਾਗੂ ਕਰ ਦਿੱਤੇ ਗਏ ਹਨ।
ਇਸ ਦੇ ਲਈ ਜਾਰੀ ਕੀਤੀ ਗਈ ਨੋਟੀਫ਼ਿਕੇਸ਼ਨ ਮੁਤਾਬਿਕ ਕੋਵਿਡ ਸੈੱਸ ਇਕੱਠਾ ਕਰ ਕੇ ਐਕਸਾਈਜ਼ ਮਹਿਕਮੇ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਖਾਤੇ ਵਿੱਚ ਜਮਾ ਕਰਵਾਇਆ ਜਾਵੇਗਾ। ਇਸ ਪੈਸੇ ਨੂੰ ਇੱਕ ਪਾਸੇ ਰੱਖਿਆ ਜਾਵੇਗਾ ਤਾਂ ਜੋ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਐਮਰਜੈਂਸੀ ਵੇਲੇ ਵਰਤੋਂ ਵਿੱਚ ਲਿਆਂਦਾ ਜਾ ਸਕੇ। ਇਸ ਮਹੀਨੇ ਵਿੱਚ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਐਕਸਾਈਜ਼ ਨੀਤੀ ਜਾਰੀ ਕਰਦੇ ਹੋਏ ਕਾਓ ਸੈੱਸ ਵੀ ਲਾਇਆ ਸੀ। ਇਨ੍ਹਾਂ ਦੋਨੋਂ ਸੈੱਸ ਨਾਲ ਸ਼ਰਾਬ ਦੇ ਰੇਟਾਂ ਵਿੱਚ 12 ਫੀਸਦੀ ਵਾਧਾ ਹੋ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.