ਦੁਬਈ, 22 ਮਈ (ਹਮਦਰਦ ਨਿਊਜ਼ ਸਰਵਿਸ) : ਦੁਬਈ ਵਿੱਚ ਇੱਕ ਭਾਰਤੀ ਕਾਰੋਬਾਰੀ ਨੇ ਕਰੋੜਾਂ ਰੁਪਏ ਦੀ ਲਾਟਰੀ ਜਿੱਤੀ ਹੈ ਕੇਰਲਾ ਦੇ ਕੋਟਾਯਮ ਤੋਂ 43 ਸਾਲਾ ਰਾਜਨ ਕੁਰੀਅਨ ਨੇ ਦੁਬਈ ਡਿਊਟੀ ਫਰੀ (ਡੀਡੀਐਫ) ਮਿਲੇਨੀਅਮ ਮਿਲੀਅਨੇਅਰ ਡਰਾਅ ਜਿੱਤਿਆ। ਇਸ ਡਰਾਅ ਵਿੱਚ ਉਸ ਨੂੰ ਇਕ ਮਿਲੀਅਨ ਡਾਲਰ ਯਾਨੀ 7 ਕਰੋੜ 55 ਲੱਖ 43 ਹਜ਼ਾਰ ਰੁਪਏ ਦੀ ਰਕਮ ਮਿਲੀ ਹੈ। ਰਾਜਨ ਦੇ ਅਨੁਸਾਰ, ਕੋਰੋਨੋਵਾਇਰਸ ਮਹਾਂਮਾਰੀ ਨਾਲ ਦੁਨੀਆਂ ਵਿੱਚ ਮੌਜੂਦ ਭਿਆਨਕ ਹਾਲਤਾਂ ਦੇ ਵਿੱਚਕਾਰ ਇਹ ਡਰਾਅ ਜਿੱਤ ਕੇ ਬਹੁਤ ਖੁਸ਼ ਹੈ। ਰਾਜਨ ਨੇ ਕਿਹਾ ਕਿ ਮੈਂ ਆਪਣੀ ਜਿੱਤ ਦਾ ਇੱਕ ਵੱਡਾ ਹਿੱਸਾ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਦੇਵਾਂਗਾ। ਮੈਂ ਜਿੱਤ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਪਰ ਮੈਂ ਇਸ ਨੂੰ ਉਨ੍ਹਾਂ ਨਾਲ ਸਾਂਝਾ ਕਰਾਂਗਾ ਜਿਨ੍ਹਾਂ ਨੂੰ ਇਸ ਦੀ ਸਖ਼ਤ ਲੋੜ ਹੈ। ਰਾਜਨ ਉਸਾਰੀ ਖੇਤਰ ਵਿੱਚ ਕੇਰਲ ਵਿੱਚ ਕਾਰੋਬਾਰ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਜੇਤੂ ਪੈਸੇ ਵਿਚੋਂ ਕੁਝ ਨਿਵੇਸ਼ ਕਰੇਗਾ। ਉਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬਹੁਤ ਮੁਸ਼ਕਲ ਆਈ। ਅਜਿਹੀ ਸਥਿਤੀ ਵਿੱਚ ਉਸ ਦੇ ਕਾਰੋਬਾਰ ਵਿੱਚ ਖੜੋਤ ਆਈ ਹੈ। ਇਸ ਲਈ ਉਹ ਇਨ੍ਹਾਂ ਪੈਸਿਆਂ ਨੂੰ ਸਹੀ ਜਗ੍ਹਾ 'ਤੇ ਵਰਤੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.