ਨਵੀਂ ਦਿੱਲੀ, 22 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਡਾ ਵਾਧਾ ਹੋਇਆ। ਇਸ ਦੌਰਾਨ 6 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਇਹ ਇੱਕ ਦਿਨ 'ਚ ਹੁਣ ਤੱਕ ਪਾਏ ਗਏ ਮਰੀਜ਼ਾਂ ਦਾ ਰਿਕਾਰਡ ਅੰਕੜਾ ਹੈ। ਸ਼ੁੱਕਰਵਾਰ ਨੂੰ ਮਿਲੇ ਅੰਕੜਿਆਂ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ 18 ਹਜ਼ਾਰ 447 ਹੋ ਗਈ, ਜਿਨ੍ਹਾਂ ਵਿੱਚੋਂ 66 ਹਜ਼ਾਰ 330 ਐਕਟਿਵ ਕੇਸ, 48 ਹਜ਼ਾਰ 533 ਡਿਸਚਾਰਜ, 3,583 ਮੌਤਾਂ ਹੋਈਆਂ ਇਨ੍ਹਾਂ ਵਿੱਚੋਂ 1 ਮਰੀਜ਼ ਠੀਕ ਹੋਣ ਤੋਂ ਪਹਿਲਾਂ ਵਿਦੇਸ਼ ਚਲਾ ਗਿਆ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚ 6,088 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਸੰਕਰਮਿਤ ਮਾਮਲਿਆਂ ਵਿਚੋਂ ਅੱਧੇ ਮਈ ਯਾਨੀ ਤਕਰੀਬਨ 56 ਹਜ਼ਾਰ ਅੱਠ ਮਾਮਲੇ 8 ਮਈ ਤੋਂ ਹੁਣ ਤੱਕ ਸਾਹਮਣੇ ਆ ਚੁੱਕੇ ਹਨ। 8 ਮਈ ਨੂੰ ਸਿਹਤ ਮੰਤਰਾਲੇ ਨੇ ਦੱਸਿਆ ਸੀ ਕਿ ਦੇਸ਼ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 56 ਹਜ਼ਾਰ 342 ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਪਹਿਲਾ ਕੇਸ 30 ਜਨਵਰੀ ਨੂੰ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 29 ਮਾਰਚ ਨੂੰ ਇਕ ਹਜ਼ਾਰ ਦਾ ਅੰਕੜਾ ਪਹੁੰਚ ਗਿਆ ਸੀ। 13 ਅਪ੍ਰੈਲ ਨੂੰ ਦੇਸ਼ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਤੱਕ ਪਹੁੰਚ ਗਈ। 6 ਮਈ ਨੂੰ ਇਹ ਅੰਕੜਾ ਵਧ ਕੇ 50 ਹਜ਼ਾਰ ਹੋ ਗਿਆ ਅਤੇ ਇਕ ਲੱਖ ਦੇ ਅੰਕੜੇ 'ਤੇ ਪਹੁੰਚਣ ਵਿਚ ਦੋ ਹਫ਼ਤੇ ਲੱਗ ਗਏ ਅਤੇ 18 ਮਾਰਚ ਨੂੰ ਇਹ ਇਕ ਲੱਖ ਤੱਕ ਪਹੁੰਚ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.