ਸਲਾਦ ਫਾਈਬਰ ਦਾ ਬਿਹਤਰੀਨ ਸਰੋਤ ਹੈ। ਇਹ ਸ਼ਰੀਰ 'ਚ ਕੈਲੇਸਟ੍ਰਾਲ ਦਾ ਪੱਧਰ ਘੱਟ ਰੱਖਣ ਅਤੇ ਪਾਚਨ ਤੰਤਰ ਨੂੰ ਦਰੁਸਤ ਰੱਖਣ 'ਚ ਮਦਦ ਕਰਦਾ ਹੈ।ਫਾਈਬਰ ਭਰਪੂਰ ਭੋਜਨ ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਤੋਂ ਵੀ ਬਚਾਉਂਦਾ ਹੈ।ਮੌਸਮੀ ਫਲਾਂ ਅਤੇ ਸਬਜ਼ੀਆਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ। ਮੂਲੀ, ਗਾਜਰ, ਸ਼ਲਗਮ, ਅਦਰਕ, ਸੇਬ, ਕੇਲਾ, ਅਮਰੂਦ, ਵੈਜ ਸਲਾਦ ਜਾਂ ਫਰੂਟ ਸਲਾਦ। ਦਹੀਂ ਮਿਕਸ ਜਾਂ ਆਲੂ ਮਿਕਸ ਰਾਇਤਾ, ਟਮਾਟਰ ਰਾਇਤਾ, ਖੀਰਾ ਰਾਇਤਾ, ਦਹੀਂ ਵਿਚ ਕੱਚੀਆਂ ਸਬਜੀਆਂ ਜਾਂ ਫਲਾਂ ਦੀ ਵਰਤੋਂ ਸਭ ਸਲਾਦ ਦੀ ਸ਼੍ਰੇਣੀ ਵਿਚ ਹਨ। ਸਲਾਦ ਦੀ ਵਰਤੋਂ ਸਰੀਰ ਵਿਚੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਭਜਾਉਂਦੀ ਹੈ। ਸਲਾਦ ਨੂੰ ਸਰੀਰ ਲਈ ਤੰਦਰੁਸਤੀ ਦਾ ਬੀਮਾ ਅਤੇ ਘਰ ਦਾ ਵੈਦ ਮੰਨਿਆ ਜਾਂਦਾ ਹੈ। ਸਲਾਦ ਪੇਟ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਦਾ ਹੈ। ਇਹ ਕਬਜ਼ ਦਾ ਦੁਸ਼ਮਣ ਹੈ। ਪਰਿਵਾਰ ਦੇ ਸਭ ਮੈਂਬਰਾਂ ਨੂੰ ਸਲਾਦ ਜ਼ਰੂਰ ਖਾਣੀ ਚਾਹੀਦੀ ਹੈ। ਜੇ ਬਜ਼ੁਰਗ ਜਾਂ ਬੱਚਿਆਂ ਨੂੰ ਸਲਾਦ ਖਾਣ ਵਿਚ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਸਲਾਦ ਕੱਦੂਕਸ਼ ਕਰ ਕੇ, ਉਬਾਲ ਕੇ ਜਾਂ ਇਸ ਦਾ ਜੂਸ ਕੱਢ ਕੇ ਦਿੱਤਾ ਜਾ ਸਕਦਾ ਹੈ। ਸਲਾਦ ਖਾਣ ਨਾਲ ਚਿਹਰੇ ਉਤੇ ਪਈਆਂ ਝੁਰੜੀਆਂ ਤੋਂ ਬਚਿਆ ਜਾ ਸਕਦਾ ਹੈ। ਸਲਾਦ ਦੀ ਵਰਤੋਂ ਕਰਦੇ ਸਮੇਂ ਭੋਜਨ ਘੱਟ ਖਾਣਾ ਚਾਹੀਦਾ ਹੈ। ਮੋਟਾਪੇ ਤੋਂ ਬਚਣ ਲਈ ਭੋਜਨ ਤੋਂ ਪਹਿਲਾਂ ਸਲਾਦ ਖਾਣਾ ਚਾਹੀਦਾ ਹੈ ਅਤੇ ਭੋਜਨ ਦੀ ਵਰਤੋਂ ਬਿਲਕੁਲ ਘੱਟ ਹੀ ਕਰਨੀ ਚਾਹੀਦੀ ਹੈ। ਸਲਾਦ ਵਿਚ ਵਰਤੀ ਜਾਣ ਵਾਲੀ ਹਰੇਕ ਵਸਤੂ ਵਿਚ ਬੇਹੱਦ ਕੁਦਰਤੀ ਗੁਣ ਹੁੰਦੇ ਹਨ। ਮੂਲੀ ਤੇ ਪਿਆਜ਼ ਵਿਚ ਗੰਧਕ ਦੀ ਮਾਤਰਾ ਵੱਧ ਹੁੰਦੀ ਹੈ। ਗਾਜਰ ਵਿਟਾਮਿਨ 'ਏ' ਦਿੰਦੀ ਹੈ। ਟਮਾਟਰ ਲੋਹਾ ਅਤੇ ਨਿੰਬੂ ਵਿਟਾਮਿਨ 'ਸੀ' ਦਿੰਦਾ ਹੈ। ਬੰਦ ਗੋਭੀ ਵਿਚ ਖਣਿਜ ਮਿਲਦੇ ਹਨ। ਸਲਾਦ ਦੀ ਵਰਤੋਂ ਨਾਲ ਸਰੀਰ ਵਿਚ ਖਣਿਜ ਤੱਤਾਂ ਅਤੇ ਧਾਤੂਆਂ ਦੀ ਕਮੀ ਨਹੀਂ ਹੁੰਦੀ। ਮੋਟਾਪਾ ਸਰੀਰ ਲਈ ਸਰਾਪ ਹੈ। ਸਲਾਦ ਦੀ ਨਿਰੰਤਰ ਵਰਤੋਂ ਨਾਲ ਮੋਟਾਪੇ ਦਾ ਸਹੀ ਅਤੇ ਵਿਗਿਆਨਿਕ ਇਲਾਜ ਹੋ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.