ਸਿਰਸਾ, 22 ਮਈ (ਹਮਦਰਦ ਨਿਊਜ਼ ਸਰਵਿਸ) : ਵਿਧਾਇਕ ਗੋਪਾਲ ਕਾਂਡਾ ਦੇ ਗੰਨਮੈਨ ਦੇ ਘਰ ਕਥਿਤ ਤੌਰ 'ਤੇ ਚੋਰਾਂ ਨੇ ਸੰਨ੍ਹ ਲਾ ਕੇ ਗੰਨਮੈਨ ਦਾ ਸਰਵਿਸ ਪਿਸਤੌਲ ਤੇ 15 ਕਾਰਤੂਸਾਂ ਤੋਂ ਇਲਾਵਾ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਹਨ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਗੰਨਮੈਨ ਰੋਹਤਾਸ਼ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੀਡੀਐੱਲਯੂ ਦੇ ਬੁਆਇਜ਼ ਹੋਸਟਲ ਦੇ ਪਿਛਾਵੜੇ ਇੱਕ ਕਾਲੋਨੀ ਵਿੱਚ ਰਹਿੰਦਾ ਹੈ। ਦੱਸ ਦੇਈਏ ਕਿ ਲੰਘੀ ਰਾਤ ਉਹ ਨੌਂ ਵਜੇ ਆਪਣੀ ਡਿਊਟੀ ਕਰਕੇ ਘਰ ਆ ਕੇ ਸੌਂ ਗਿਆ ਸੀ। ਸਵੇਰੇ ਜਦੋਂ ਉਠਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਵਿੱਚ ਰੱਖਿਆ ਸਰਵਿਸ ਪਿਸਤੌਲ ਤੇ 15 ਕਾਰਤੂਸਾਂ ਤੋਂ ਇਲਾਵਾ ਰੱਖੇ ਸੋਨੇ ਦੇ ਗਹਿਣੇ ਗਾਇਬ ਮਿਲੇ।
ਸੂਚਨਾ ਮਿਲਣ 'ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਪੂਰੀ ਜਾਣਕਾਰੀ ਲਈ। ਮਾਮਲੇ ਦੀ ਜਾਂਚ ਕਰ ਰਹੇ ਸਿਵਲ ਥਾਣਾ ਇੰਚਾਰਜ ਅਮਿਤ ਬੈਨੀਵਾਲ ਨੇ ਦੱਸਿਆ ਹੈ ਕਿ ਫਿਲਹਾਲ ਰੋਹਤਾਸ਼ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਬਾਅਦ ਹੀ ਮਾਮਲੇ ਦੀ ਸਚਾਈ ਦਾ ਪਤਾ ਲੱਗ ਸਕੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.