ਨਵੀਂ ਦਿੱਲੀ, 22 ਮਈ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਪ੍ਰੋਡਿਊਸਰ ਬੌਨੀ ਕਪੂਰ ਦੇ ਘਰ ਕੰਮ ਕਰਨ ਵਾਲੇ ਦੋ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੋਨੀ ਕਪੂਰ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਦੇ ਸਟਾਫ ਦਾ ਇਕ ਮੈਂਬਰ ਕੋਰੋਨਾ ਪੌਜ਼ੀਟਿਵ ਨਿਕਲਿਆ ਹੈ। ਕਪੂਰ ਪਰਿਵਾਰ 'ਚ ਉਹ ਖ਼ੁਦ, ਉਨ੍ਹਾਂ ਦੀ ਬੇਟੀ ਜਹਾਨਵੀ ਤੇ ਖ਼ੁਸ਼ੀ ਕਪੂਰ ਦੋਵੇਂ ਸਿਹਤਮੰਦ ਹਨ ਤੇ ਉਨ੍ਹਾਂ 'ਚ ਕੋਈ ਲੱਛਣ ਨਜ਼ਰ ਨਹੀਂ ਆ ਰਿਹਾ ਹੈ। ਬੌਨੀ ਕਪੂਰ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਘਰ 'ਚ ਕੰਮ ਕਰਨ ਵਾਲੇ 23 ਸਾਲ ਦੇ ਇਕ ਮੈਂਬਰ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਉਹ ਸ਼ਨਿਚਰਵਾਰ ਸ਼ਾਮ ਤੋਂ ਬਿਮਾਰ ਸੀ। ਬੋਨੀ ਨੇ ਉਸ ਨੂੰ ਟੈਸਟ ਲਈ ਭੇਜ ਕੇ ਆਈਸੋਲੇਟ ਕਰ ਦਿੱਤਾ ਸੀ। ਟੈਸਟ ਪੌਜ਼ੀਟਿਵ ਆਉਂਦਿਆਂ ਹੀ ਉਸ ਨੂੰ ਕੁਆਰੰਟਾਈਨ ਸੈਂਟਰ ਲਿਜਾਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.