ਵਾਸ਼ਿੰਗਟਨ, 23 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕੋਰੋਨਾ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ, ਪਰ ਇਸ ਦੇ ਬਾਵਜੂਦ ਅਮਰੀਕਾ ਦੇ ਅਰਬਪਤੀਆਂ ਨੇ ਅਰਬਾਂ ਰੁਪਏ ਕਮਾ ਲਏ। ਇੱਕ ਰਿਪੋਰਟ ਮੁਤਾਬਕ ਅਮਰੀਕੀ ਅਰਬਪਤੀਆਂ ਨੇ ਮਹਾਂਮਾਰੀ ਦੌਰਾਨ ਮੱਧ ਮਾਰਚ ਤੋਂ ਲੈ ਕੇ ਮੱਧ ਮਈ ਤੱਕ ਲਗਭਗ 434 ਬਿਲੀਅਨ ਡਾਲਰ ਭਾਵ ਲਗਭਗ 32 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ। ਅਮਰੀਕੀ ਅਰਬਪਤੀਆਂ ਦੀ ਸੰਪਤੀ ਵਿੱਚ ਇਸ ਦੌਰਾਨ 32 ਲੱਖ ਕਰੋੜ ਦਾ ਵਾਧਾ ਹੋਇਆ।  ਇੱਕ ਰਿਪੋਰਟ ਮੁਤਾਬਕ ਅਮਰੀਕੀ ਅਰਬਪਤੀਆਂ ਵਿੱਚ ਸਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲਿਆਂ ਵਿੱਚ ਅਮੇਜਨ ਦੇ ਜੇਫ ਬੇਜੋਸ ਅਤੇ ਫੇਸਬੁੱਕ ਦੇ ਮਾਰਕ ਜਕਰਬਰਗ ਦਾ ਨਾਮ ਸ਼ਾਮਲ ਹੈ। ਅੰਕੜਿਆਂ ਮੁਤਾਬਕ ਜੇਫ ਬੇਜੋਸ ਨੇ ਇਸ ਦੌਰਾਨ ਆਪਣੀ ਸੰਪੱਤੀ ਵਿੱਚ 34.6 ਬਿਲੀਅਨ ਡਾਲਰ ਭਾਵ ਲਗਭਗ 2 ਲੱਖ 62 ਹਜ਼ਾਰ ਕਰੋੜ ਦਾ ਵਾਧਾ ਕਰ ਲਿਆ। ਇਸੇ ਤਰ•ਾਂ ਫੇਸਬੁੱਕ ਦੇ ਮਾਰਕ ਜਕਰਬਰਗ ਨੇ 25 ਬਿਲੀਅਨ ਡਾਲਰ ਭਾਵ ਲਗਭਗ 1 ਲੱਖ 89 ਹਜ਼ਾਰ ਕਰੋੜ ਰੁਪਏ ਕਮਾ ਲਏ। ਇਸ ਰਿਪੋਰਟ ਨੂੰ ਅਮਰੀਕਾ ਦੀ 'ਅਮੈਰੀਕਨ ਫਾਰ ਟੈਕਸ ਫੇਅਰਨੈਸ ਐਂਡ ਦਿ ਇੰਸਟੀਚਿਊਟ ਫਾਰ ਪਾਲਸੀ ਸਟੱਡੀਜ਼ ਪ੍ਰੋਗਰਾਮ ਫਾਰ ਇਨਇਕਵੈਲਿਟੀ' ਨੇ ਤਿਆਰ ਕੀਤਾ ਹੈ।
ਇਸ ਰਿਪੋਰਟ ਨੂੰ ਬਣਾਉਣ ਵਿੱਚ ਫੋਰਬਸ ਦੇ ਡਾਟਾ ਦੀ ਵਰਤੋਂ ਹੋਈ ਹੈ। ਮਾਰਚ 2018 ਤੋਂ ਲੈ ਕੇ ਮਈ 2019 ਦੇ ਵਿਚਕਾਰ ਅਮਰੀਕਾ ਦੇ ਲਗਭਗ 600 ਅਰਬਪਤੀਆਂ ਦੀ ਸੰਪੱਤੀ ਦਾ ਬਿਊਰੋ ਇਕੱਠਾ ਕੀਤਾ ਗਿਆ। ਮਹਾਂਮਾਰੀ ਦੌਰਾਨ ਅਤੇ ਲੌਕਡਾਊਨ ਦੇ ਬਾਵਜੂਦ ਟੇਕ ਕੰਪਨੀਆਂ ਨੇ ਜਬਰਦਸਤ ਮੁਨਾਫ਼ਾ ਕਮਾਇਆ ਹੈ। ਇਹ ਆਪਣੇ ਆਪ ਵਿੱਚ ਇਤਿਹਾਸਕ ਮਾਮਲਾ ਹੈ, ਜਦੋਂ ਮਹਾਂਮਾਰੀ ਦੌਰਾਨ ਅਰਬਪਤੀਆਂ ਨੇ ਇੰਨੇ ਪੈਸੇ ਬਣਾ ਲਏ। ਇਸ ਨਵੀਂ ਰਿਪੋਰਟ ਦੇ ਮੁਤਾਬਕ ਪਿਛਲੇ ਦੋ ਮਹੀਨਿਆਂ ਦੌਰਾਨ ਅਮਰੀਕਾ ਦੇ ਅਰਬਪਤੀਆਂ ਦੀ ਸੰਪੱਤੀ ਲਗਭਗ 15 ਫੀਸਦੀ ਵੱਧ ਗਈ। ਇਸ ਦੌਰਾਨ ਇੰਨੀ ਸੰਪੱਤੀ 2.948 ਟ੍ਰਿਲੀਅਨ ਡਾਲਰ ਤੋਂ ਵੱਧ 3.382 ਟ੍ਰਿਲੀਅਨ ਡਾਲਰ ਹੋ ਗਈ। ਸਭ ਤੋਂ ਚੋਟੀ ਦੇ ਅਰਬਪਤੀਆਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਇਆ ਹੈ।
ਟੌਪ ਦੇ 5 ਅਰਬਪਤੀਆਂ ਜੇਫ ਬੇਜੋਸ, ਮਾਰਕ ਜਕਰਬਰਗ, ਬਿਲ ਗੇਟਸ, ਵਾਰੇਨ ਬਫੇਟ ਅਤੇ ਲੈਰੀ ਇਲੀਸਨ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਇੰਨ•ਾਂ ਦੀ ਸੰਪੱਤੀ ਕੁੱਲ 76 ਬਿਲੀਅਨ ਡਾਲਰ ਵੱਧ ਗਈ ਹੈ। ਐਲਨ ਮਸਕ ਦੀ ਸੰਪੱਮੀ ਪਰਸੈਂਟੇਜ ਦੇ ਹਿਸਾਬ ਨਾਲ ਸਭ ਤੋਂ ਵੱਧ ਵਧੀ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਇਨ•ਾਂ ਦੀ ਸੰਪੱਤੀ 'ਚ ਲਗਭਗ 48 ਫੀਸਦੀ ਵਾਧਾ ਹੋਇਆ। ਇਨ•ਾਂ ਦੀ ਕੁੱਲ ਸੰਪੱਤੀ 36 ਬਿਲੀਅਨ ਡਾਲਰ ਦੀ ਹੋ ਗਈ ਹੈ। ਜਕਰਬਰਗ ਇਨ•ਾਂ ਤੋਂ ਪਿੱਛੇ ਹਨ। ਜਕਰਬਰਗ ਦੀ ਸੰਪੱਤੀ ਵਿੱਚ ਪਿਛਲੇ ਦੋ ਮਹੀਨਿਆਂ ਦੌਰਾਨ 46 ਫੀਸਦੀ ਦਾ ਵਾਧਾ ਹੋਇਆ ਹੈ। ਇਨ•ਾਂ ਦੀ ਸੰਪੱਤੀ ਵਧ ਕੇ 80 ਬਿਲੀਅਨ ਡਾਲਰ ਹੋ ਗਈ ਹੈ। ਇਸੇ ਤਰ•ਾਂ ਜੇਫ ਬੇਜੋਸ ਦੀ ਸੰਪੱਤੀ 31 ਫੀਸਦੀ ਵੱਧ ਕੇ 147 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.