ਅੰਮ੍ਰਿਤਸਰ, 23 ਮਈ, ਹ.ਬ. : ਕੋਰੋਨਾ ਵਾਇਰਸ ਦੇ ਚਲਦਿਆਂ ਵਿਦੇਸ਼ਾਂ ਵਿਚ ਵਸੇ ਭਾਰਤੀਆਂ ਨੂੰ ਲਿਆਉਣ ਲਈ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵੰਦੇ ਭਾਰਤ ਅਭਿਆਨ ਦੇ ਤਹਿਤ ਕੈਨੇਡਾ ਦੇ ਵੈਨਕੂਵਰ ਅਤੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਦੋ ਉਡਾਣਾਂ ਵਿਚ 295 ਯਾਤਰੀ ਸ੍ਰੀ   ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਪੁੱਜੇ। ਵੈਨਕੂਵਰ ਤੋਂ ਆਏ ਕਈ ਯਾਤਰੀਆਂ ਨੇ ਦੋਸ਼ ਲਾਇਆ ਕਿ ਏਅਰ ਇੰਡੀਆ ਨੇ ਉਨ੍ਹਾਂ ਤੋਂ ਟਿਕਟਾਂ ਦੇ ਤਿੰਨ ਗੁਣਾ ਭਾਅ ਵਸੂਲੇ ਹਨ। ਵੈਨਕੂਵਰ ਦੀ ਉਡਾਣ ਤੋਂ 200 ਯਾਤਰੀ ਵਤਨ ਪੁੱਜੇ। ਇਨ੍ਹਾਂ ਵਿਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਨਾਗਰਿਕ ਸਨ। ਮਲੇਸ਼ੀਆ ਤੋਂ ਆਉਣ ਵਾਲੀ ਉਡਾਣ ਵਿਚ 138 ਯਾਤਰੀ ਸਨ। ਇਨ੍ਹਾਂ ਵਿਚੋਂ 43 ਯਾਤਰੀ ਲਖਨਊ ਏਅਰਪੋਰਟ 'ਤੇ ਜਦ ਕਿ 95 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇ। ਨਿਊਯਾਰਕ ਤੋਂ 100 ਭਾਰਤੀ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰੇ। ਇਨ੍ਹਾਂ ਵਿਚ 61 ਪੰਜਾਬੀ ਸਨ। ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਐਸਡੀਐਮ ਕਾਰਜਕਾਰੀ ਮੈਜਿਸਟ੍ਰੇਟ ਜਗਸੀਰ ਸਿੰਘ ਨੇ ਦੱਸਿਆ ਕਿ ਸਾਰੇ ਯਾਤਰੀਆਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਉਨ੍ਹਾਂ ਸਬੰਧਤ ਜ਼ਿਲ੍ਹਿਆਂ ਅਤੇ ਰਾਜਾਂ ਦੇ ਲਈ ਰਵਾਨਾ ਕਰ ਦਿੱਤਾ ਗਿਆ।
ਇਹ ਲੋਕ ਅਪਣੇ ਘਰਾਂ ਦੇ ਕੋਲ ਸਥਿਤ ਸਰਕਾਰੀ ਕਵਾਰੰਟੀਨ ਕੇਂਦਰਾ ਵਿਚ ਦਾਖ਼ਲ ਹੋਣਗੇ। ਵਿਦੇਸ਼ ਤੋਂ ਆਉਣ ਵਾਲੇ ਹਰ ਯਾਤਰੀ ਨੂੰ ਕਵਾਰੰਟੀਨ ਕੇਂਦਰ ਵਿਚ ਰਹਿਣਾ ਹੋਵੇਗਾ। ਕਿਸੇ ਵੀ ਯਾਤਰੀ ਨੂੰ ਘਰ ਜਾਣ ਦੀ ਆਗਿਆ ਨਹੀਂ ਹੋਵੇਗੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.