ਨਵੀਂ ਦਿੱਲੀ, 23 ਮਈ, ਹ.ਬ. : ਸਰਕਾਰ ਨੇ ਵਿਦੇਸ਼ਾਂ ਵਿਚ ਫਸੇ ਓਵਰਸੀਜ ਸਿਟੀਜ਼ਨਸ ਆਫ਼ ਇੰਡੀਆ ਕਾਰਡ ਹੋਡਲਰਸ ਦੀ 4 ਕੈਟਾਗਿਰੀ ਵਾਲੇ ਲੋਕਾਂ ਨੂੰ ਨਿਯਮਾਂ ਵਿਚ ਛੋਟ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਓਸੀਆਈ ਕਾਰਡ, ਵਿਦੇਸ਼ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਨਾਲ  ਉਨ੍ਹਾਂ ਵੀਜ਼ਾ ਦੇ ਬਗੈਰ ਆਵਾਜਾਈ ਦੀ ਆਗਿਆ ਮਿਲ ਜਾਂਦੀ ਹੈ। ਲੇਕਿਨ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਪਿਛਲੇ ਦਿਨੀਂ ਵਿਦੇਸ਼ ਤੋਂ ਆਵਾਜਾਈ ਦੇ ਨਿਯਮ ਸਖ਼ਤ ਕਰ ਦਿੱਤੇ ਸਨ। ਇਨ੍ਹਾਂ 4 ਕੈਟਾਗਿਰੀਆਂ ਤਹਿਤ ਰਾਹਤ ਮਿਲੀ। ਜਿਹੜੇ ਨਾਬਾਲਗ ਬੱਚਿਆਂ ਨੂੰ ਲੈ ਕੇ ਭਾਰਤ ਆਉਣਾ ਚਾਹੁੰਦੇ ਹਨ , ਚਾਹੇ ਬੱਚਿਆਂ ਦਾ ਜਨਮ ਵਿਦੇਸ਼ ਵਿਚ ਹੋਇਆ ਹੋਵੇ। ਪਰਵਾਰ ਵਿਚ ਕਿਸੇ ਦੀ ਮੌਤ ਜਿਹੀ ਐਮਰਜੰਸੀ  ਕਾਰਨ ਆਉਣਾ ਚਾਹੁੰਦੇ ਹਨ। ਪਤੀ ਜਾਂ ਪਤਨੀ ਵਿਚੋਂ ਕਿਸੇ ਇੱਕ ਦੇ ਕੋਲ ਓਸੀਆਈ ਕਾਰਡ ਹੈ ਅਤੇ ਦੂਜਾ ਭਾਰਤ ਵਿਚ ਰਹਿੰਦਾ ਹੋਵੇ ਅਤੇ ਇੱਥੇ ਸਥਾਈ ਘਰ ਹੋਵੇ। ਵਿਦੇਸ਼ ਵਿਚ ਪੜ੍ਹ ਰਹੇ ਯੂਨੀਵਰਸਿਟੀ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਭਾਰਤ ਵਿਚ ਰਹਿ ਰਹੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.