ਲੰਡਨ, 23 ਮਈ, ਹ.ਬ. : ਬਰਤਾਨੀਆ ਵਿਚ ਦਸ ਹਜ਼ਾਰ ਲੋਕਾਂ 'ਤੇ ਕੋਰੋਨਾ ਵੈਕਸੀਨ ਦੇ ਪ੍ਰੀਖਣ ਦੀ ਤਿਆਰੀ ਸ਼ੁਰੂ ਹੋ ਗਈ ਹਨ। ਬਰਤਾਨਵੀ ਵਿਗਿਆਨੀਆਂ ਵਲੋਂ ਤਿਆਰ ਟੀਕੇ ਦਾ ਪ੍ਰੀਖਣ ਅਗਲੇ ਗੇੜ ਵਿਚ ਐਂਟਰ ਕਰ ਗਿਆ ਹੈ। ਜੇਕਰ ਇਹ ਸਫਲ ਹੁੰਦਾ ਹੈ ਤਾਂ ਪੂਰੇ ਬ੍ਰਿਟੇਨ ਵਿਚ ਬੱਚਿਆਂ ਅਤੇ ਬਜ਼ੁਰਗਾਂ ਸਣੇ 10, 026 ਲੋਕਾਂ 'ਤੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ।
ਦਰਅਸਲ ਪਿਛਲੇ ਮਹੀਨੇ ਆਕਸਫੋਰਡ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਟੀਕੇ ਦਾ ਪ੍ਰਭਾਵ ਅਤੇ ਸੁਰੱਖਿਆ ਜਾਂਚ  ਕਰਨ ਦੇ ਲਈ  ਇੱਕ ਹਜ਼ਾਰ ਤੋਂ ਜ਼ਿਆਦਾ ਵਲੰਟੀਅਰਾਂ 'ਤੇ ਪ੍ਰੀਖਣ ਸ਼ੁਰੂ ਕੀਤਾ ਸੀ। ਟੀਕਾ ਵਿਕਸਿਤ ਕਰਨ ਵਿਚ ਜੁਟੀ ਟੀਮ ਦੇ ਮੁਖੀ ਐਂਡਰਿਊ ਪੋਲਾਰਡ ਨੇ ਕਿਹਾ ਕਿ ਅਧਿਐਨ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਅਸੀਂ ਬਜ਼ੁਰਗਾਂ 'ਤੇ ਵੀ ਟੀਕੇ ਦਾ ਪ੍ਰੀਖਣ ਸ਼ੁਰੂ ਕਰਨ ਜਾ ਰਹੇ ਹਨ ਤਾਕਿ ਇਹ ਪਤਾ ਲਾਇਆ ਜਾ ਸਕੇ ਕਿ ਕੀ ਇਹ ਪੂਰੀ ਆਬਾਦੀ ਨੂੰ ਸੁਰੱਖਿਆ ਮੁਹੱਈਆ ਕਰਵਾ ਸਕਦਾ ਹੈ।
ਗੌਰਤਲਬ ਹੈ ਕਿ ਦਵਾਈ ਨਿਰਮਾਤਾ ਐਸਟਰਾਜਿਨਸਾ ਨੇ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਟੀਕੇ ਦੀ 40 ਕਰੋੜ ਖੁਰਾਕ ਦੇ ਲਈ ਸਮਝੌਤਾ ਕੀਤਾ ਹੈ। ਟੀਕੇ ਦੇ ਵਿਕਾਸ, ਉਤਪਾਦਨ ਲਈ ਅਮਰੀਕੀ ਸਰਕਾਰ ਦੀ ਏਜੰਸੀ ਨੇ ਇੱਕ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ।
ਕੋਰੋਨਾ ਵਾਇਰਸ ਦੇ ਇਲਾਜ ਦੇ ਲਈ ਕਰੀਬ ਇੱਕ ਦਰਜਨ ਟੀਕੇ ਮਨੁੱਖ 'ਤੇ ਪ੍ਰੀਖਣ ਸ਼ੁਰੂ ਕਰਨ ਦੇ ਲਈ ਮੁਢਲੇ ਪੜਾਅ ਵਿਚ ਹਨ ਜਾਂ ਸ਼ੁਰੂ ਹੋਣ ਵਾਲੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਚੀਨ, ਅਮਰੀਕਾ ਅਤੇ ਯੂਰਪ ਹਨ ਅਤੇ ਦਰਜਨਾਂ ਹੋਰ ਟੀਕੇ ਵਿਕਾਸ ਦੇ ਮੁਢਲੇ ਦੌਰ ਵਿਚ ਹਨ।
ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਟੀਕੇ ਵਿਚ ਨੁਕਸਾਨ ਨਹੀਂ ਪਹੁੰਚਾਉਣ ਵਾਲੇ ਚਿੰਪੈਂਜੀ ਕੋਲਡ ਵਾਇਰਸ ਦਾ ਇਸਤੇਮਾਲ ਕੀਤਾ ਗਿਆ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.