ਬਹਾਵਲਪੁਰ, 23 ਮਈ, ਹ.ਬ. : ਕੋਰੋਨਾ ਵਾਇਰਸ ਕਾਲ ਵਿਚ ਜਦ ਦੁਨੀਆ ਭਰ ਦੇ ਦੇਸ਼ ਮਹਾਮਾਰੀ 'ਤੇ ਕਾਬੂ ਪਾਉਣ ਦੇ ਲਈ ਘਰ 'ਤੇ ਹੀ ਰਹਿਣ ਲਈ ਜ਼ੋਰ ਦੇ ਰਹੇ ਹਨ। ਪਾਕਿਸਾਨ ਨੇ ਅਪਣੇ ਹੀ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਮਹਾਮਾਰੀ ਦੇ ਸੰਕਟ ਵਿਚ ਵੀ ਪਾਕਿਸਤਾਨ ਧਰਮ ਦੇ ਨਾਂ 'ਤੇ ਗੰਦੀ ਰਾਜਨੀਤੀ ਕਰਨ 'ਤੇ ਉਤਰ ਆਇਆ। ਪਾਕਿਸਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਇਲਾਕੇ ਵਿਚ ਘੱਟ ਗਿਣਤੀ ਹਿੰਦੂਆਂ ਦੀ ਬਸਤੀ 'ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਦੇ ਘਰ  ਮਿੱਟੀ ਵਿਚ ਮਿਲਾ ਦਿੱਤੇ।
ਇਸ ਤੋਂ ਵੀ ਜ਼ਿਆਾਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਮਰਾਨ ਖਾਨ ਦੀ ਕੈਬਨਿਟ ਵਿਚ ਮੰਤਰੀ ਤਾਰਿਕ ਬਸੀਰ ਚੀਮਾ ਦੀ ਦੇਖਰੇਖ ਵਿਚ ਹੀ ਇਨ੍ਹਾਂ ਲੋਕਾਂ ਦੇ ਸਿਰ ਦੀ ਛੱਤ ਖੋਹ ਲਈ ਗਈ। ਦੇਸ਼ ਦੇ ਪ੍ਰਧਾਨ ਸੂਚਨਾ ਅਧਿਕਾਰੀ ਸ਼ਾਹਰੁਖ ਖੋਖਰ ਵੀ ਇਸ ਵਿਚ ਸ਼ਾਮਲ ਸੀ। ਇਹ ਮੰਜਰ ਬੇਹੰਦ ਦਰਦਨਾਕ ਸੀ ਜਦ ਬੁਲਡੋਜ਼ਰ ਲੋਕਾਂ ਦੇ ਘਰਾਂ ਨੂੰ ਬੇਰਹਿਮੀ ਨਾਲ ਤੋੜ ਰਹੇ ਸੀ ਤਾਂ ਲੋਕੀ ਰਹਿਮ ਦੀ ਭੀਖ ਮੰਗ ਰਹੇ ਸੀ।
ਹਾਲ ਹੀ ਵਿਚ ਇਸੇ ਤਰ੍ਹਾਂ ਦੀ ਘਟਨਾ ਪੰਜਾਬ ਸੂਬੇ ਦੇ ਖਾਨੇਵਲ ਜ਼ਿਲੇ ਵਿਚ ਹੋਈ, ਜਿੱਥੇ ਈਸਾਈ ਭਾਈਚਾਰੇ ਦੇ ਘਰਾਂ ਅਤੇ ਕਬਰਿਸਤਾਨ ਨੂੰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੇ ਇੱਕ ਨੇਤਾ ਨੇ ਬਰਬਾਦ ਕਰ ਦਿੱਤਾ ਸੀ।
ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲੇ ਵਿਚ ਪਾਕਿਸਤਾਨ ਹਮੇਸ਼ਾ ਤੋਂ ਹੀ ਦੋਸ਼ੀ ਰਿਹਾ ਹੈ। ਸਿੰਧ ਅਤੇ ਪਾਕਿਸਤਾਨ ਦੇ ਹੋਰ ਹਿੱਸਿਆਂ ਤੋਂ ਅਜਿਹੀ ਤਮਾਮ ਘਟਨਾਵਾ ਸਾਹਮਣੇ ਆਈਆਂ ਹਨ। ਜਿੱਥੇ ਮੁਸਲਮਾਨਾਂ ਨੇ ਜ਼ਬਰਦਸਤੀ ਨਾਬਾਲਗ ਹਿੰਦੂ ਲੜਕੀਆਂ ਨੂੰ ਅਗਵਾ ਕੀਤਾ ਅਤੇ ਵਿਆਹ ਲਈ ਧਰਮ ਬਦਲ ਦਿੱਤਾ।
ਪਾਕਿਸਤਾਨ ਦੀ ਤਮਾਮ ਸਰਕਾਰਾਂ ਨੇ ਕਈ ਮੌਕਿਆਂ 'ਤੇ ਦੇਸ਼ ਵਿਚ ਘੱਟ ਗਿਣਤੀ ਭਾਈਚਾਰੇ ਦੇ ਹਿਤਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਲੇਕਿਨ ਘੱਟ ਗਿਣਤੀਆਂ 'ਤੇ ਵੱਡੇ ਪੱਧਰ 'ਤੇ ਹਮਲੇ, ਅਲੱਗ ਕਹਾਣੀ ਬਿਆਨ ਕਰਦੇ ਹਨ।
ਇਸਲਾਮਾਬਾਦ ਅਪਣੇ ਧਾਰਮਿਕ ਘੱਟ ਗਿਣਤੀਆਂ ਦੇ ਨਾਲ ਵਿਤਕਰਾ ਕਰ ਰਿਹਾ ਹੈ। ਜੋ ਹੱਤਿਆ, ਸਮੂਹਕ ਹੱਤਿਆ, ਅਗਵਾ, ਬਲਾਤਕਾਰ, ਇਸਲਾਮ ਵਿਚ ਜਬਰੀ ਧਰਮ ਬਦਲਣ ਜਿਹੇ ਮਾਮਲਿਆਂ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ।
ਇਸ ਨਾਲ ਪਾਕਿਸਤਾਨ ਹਿੰਦੂ, ਈਸਾਈ, ਸਿੱਖ, ਅਹਿਮਦੀਆ ਅਤੇ ਸ਼ੀਆ ਪਾਕਿ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਘੱਟ ਗਿਣਤੀ ਬਣ ਗਏ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.