ਮੁਰਾਦਾਬਾਦ, 23 ਮਈ, ਹ.ਬ. : ਮੁਰਾਦਾਬਾਦ ਪੁਲਿਸ ਨੇ ਫਿਲਮੀ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਸਮੇਤ ਪੰਜ ਖ਼ਿਲਾਫ਼ ਧੋਖਾਧੜੀ ਤੇ ਅਮਾਨਤ ਵਿਚ ਖਿਆਨਤ ਦੇ ਦੋਸ਼ ਵਿਚ ਕੋਰਟ 'ਚ ਚਾਰਜਸ਼ੀਟ ਦਾਖਲ ਕਰ ਦਿੱਤੀ। ਅਦਾਲਤ 'ਚ ਦੋਸ਼ ਤੈਅ ਹੋਣ ਤੋਂ ਬਾਅਦ ਮੁਰਾਦਾਬਾਦ 'ਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚੱਲੇਗਾ। ਮੁਰਾਦਾਬਾਦ ਦੇ ਈਵੈਂਟ ਮੈਨੇਜਰ ਪ੍ਰਮੋਦ ਸ਼ਰਮਾ ਨੇ 30 ਸਤੰਬਰ 2018 ਨੂੰ ਸ਼੍ਰੀ ਫੋਰਟ ਆਡੀਟੋਰੀਅਮ, ਦਿੱਲੀ ਵਿਚ ਇੰਡੀਆ ਫੈਸ਼ਨ ਐਂਡ ਬਿਊਟੀ ਐਵਾਰਡ ਲਈ ਟੈਲੇਂਟ ਫੁੱਲਆਨ ਤੇ ਐਕਸੀਡ ਐਂਟਰਟੇਨਮੈਂਟ ਕੰਪਨੀ ਜ਼ਰੀਏ ਫਿਲਮ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੂੰ ਬੁਲਾਇਆ। ਸੋਨਾਕਸ਼ੀ ਨੇ ਪ੍ਰਮੋਸ਼ਨਲ ਵੀਡੀਓ ਵੀ ਜਾਰੀ ਕੀਤਾ ਸੀ। ਸੋਨਾਕਸ਼ੀ ਨੇ 29.92 ਲੱਖ ਰੁਪਏ ਦਾ ਭੁਗਤਾਨ ਵੀ ਲੈ ਲਿਆ। ਟੈਲੇਂਟ ਫੁੱਲਆਨ ਦੇ ਅਭਿਸ਼ੇਕ ਸਿਨ੍ਹਾ ਨੂੰ ਛੇ ਲੱਖ 48 ਹਜ਼ਾਰ ਰੁਪਏ ਦਿੱਤੇ ਗਏ ਸਨ। ਇਸ ਤੋਂ ਬਾਅਦ ਵੀ ਸੋਨਾਕਸ਼ੀ ਪ੍ਰੋਗਰਾਮ ਵਿਚ ਨਹੀਂ ਗਈ। ਇਸ ਮਾਮਲੇ 'ਚ ਰਿਪੋਰਟ ਦਰਜ ਨਾ ਹੋਣ ਤੇ ਪੀੜਤ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਤਤਕਾਲੀ ਐੱਸਐੱਸਪੀ ਜੇ ਰਵਿੰਦਰ ਗੌਡ ਦੇ ਹੁਕਮ ਤੇ ਸੋਨਾਕਸ਼ੀ ਸਿਨ੍ਹਾ ਸਮੇਤ ਟੈਲੇਂਟ ਫੁਲਆਨ ਤੇ ਐਕਸੀਡ ਐਂਟਰਟੇਨਮੈਂਟ ਕੰਪਨੀ ਦੇ ਪੰਜ ਲੋਕਾਂ ਖ਼ਿਲਾਫ਼ ਧੋਖਾਧੜੀ ਤੇ ਅਮਾਨਤ ਵਿਚ ਖਿਆਨਤ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਹੋਇਆ ਸੀ ਪਰ ਪੁਲਿਸ ਇਸ ਮਾਮਲੇ ਨੂੰ ਮੁੰਬਈ ਟਰਾਂਸਫਰ ਕਰਨ ਦੇ ਚੱਕਰ ਵਿਚ ਸੀ। ਪੀੜਤ ਪ੍ਰਮੋਦ ਸ਼ਰਮਾ ਨੇ ਡੀਜੀਪੀ ਤਕ ਟਵੀਟ ਕਰ ਕੇ ਮਦਦ ਦੀ ਗੁਹਾਰ ਲਗਾਈ। ਐੱਸਐੱਸਪੀ ਅਮਿਤ ਪਾਠਕ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 420 ਤੇ ਧਾਰਾ 406 ਤਹਿਤ 20 ਮਈ ਨੂੰ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.