ਚੰਡੀਗੜ੍ਹ, 23 ਮਈ, ਹ.ਬ. : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਮਹਾਮਾਰੀ ਫੈਲਦੀ ਜਾ ਰਹੀ ਹੈ। ਹੁਣ ਤੱਕ ਇਸ ਨੂੰ ਲੈ ਕੇ ਕੋਈ ਵੈਕਸੀਨ ਜਾਂ ਦਵਾਈ ਤਿਆਰ ਨਹੀਂ ਹੋਈ ਹੈ ਜੋ ਇਸ ਦਾ ਪੂਰੀ ਤਰ੍ਹਾਂ ਨਾਲ ਇਲਾਜ ਕਰ ਸਕੇ। ਅਜਿਹੇ ਵਿਚ ਸੋਸ਼ਲ ਡਿਸਟੈਂਸਿੰਗ ਅਤੇ ਸਫਾਈ ਦੇ ਨਿਯਮਾਂ ਦਾ ਪਾਲਣ ਕਰਕੇ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਦੇਸ਼ ਦੀ ਸਰਕਾਰ ਵੀ ਲਗਾਤਾਰ ਨਾਗਰਿਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ  ਕਰਨ, ਮਾਸਕ ਪਹਿਨਣ ਅਤੇ ਵਾਰ ਵਾਰ ਹੱਥ ਧੋਣ ਦੇ ਲਈ ਕਹਿ ਰਹੀ ਹੈ। ਦੇਸ਼ ਵਿਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਅਪਣੇ ਪੱਧਰ 'ਤੇ ਮੁਹਿੰਮ ਚਲਾ ਰਹੀਆਂ ਹਨ। ਹਾਲ ਹੀ ਇੱਕ ਰਿਸਰਚ ਤੋਂ ਪਤਾ ਚਲਿਆ ਕਿ ਇਸ ਦੇ ਫੈਲਣ ਦੇ ਖ਼ਤਰੇ ਨੂੰ ਘੱਟ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ।
ਵੈਲਕਮ ਓਪਨ ਰਿਸਰਚ ਵਿਚ ਪ੍ਰਕਾਸ਼ਤ ਸਟਡੀ ਦੇ ਅਨੁਸਾਰ ਦਿਨ ਵਿਚ 6 ਤੋਂ 10 ਵਾਰ ਹੱਥ ਧੋਣ  ਨਾਲ ਕੋਵਿਡ 19 ਤੋਂ 90 ਪ੍ਰਤੀਸ਼ਤ ਤੱਕ ਬਚਿਆ ਜਾ ਸਕਦਾ ਹੈ। ਜੇਕਰ ਇੱਕ ਵਿਅਕਤੀ ਦਿਨ ਵਿਚ 6-10 ਵਾਰ ਹੱਥ ਸਾਫ ਕਰਦਾ ਹੈ ਤਾਂ ਅਜਿਹੇ ਵਿਚ ਉਸ ਨੂੰ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਕਾਫੀ ਘੱਟ ਹੈ, ਹਾਲਾਂਕਿ ਇਸ ਦੇ ਪੁਖਤਾ ਪ੍ਰਮਾਣ ਕਾਫੀ ਘੱਟ ਮਿਲੇ ਹਨ। ਇਹ ਡਾਟਾ  2006-2009 ਦੌਰਾਨ ਇੰਗਲੈਂਡ-ਵਾਈਡ ਫਲੂ ਵਾਚ ਸਟਡੀ ਤੋਂ ਲਿਆ ਗਿਆ ਸੀ। ਅਜਿਹੇ ਵਿਚ ਜਿੰਨਾ ਜ਼ਿਆਦਾ ਹੋ ਸਕੇ ਓਨਾ ਜ਼ਿਆਦਾ ਹੀ ਸੋਸ਼ਲ ਡਿਸਟੈਂਸਿੰਗ ਫਾਲੋ ਕੀਤੀ ਜਾਵੇ ਅਤੇ ਜ਼ਰੂਰਤ ਪੈਣ 'ਤੇ ਘਰ ਤੋਂ ਬਾਹਰ ਨਿਕਲਿਆ ਜਾਵੇ।
ਤੁਸੀਂ ਜਦ ਵੀ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਉਸ ਤੋਂ ਪਹਿਲਾਂ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਹਰ ਕਿਸੇ ਦੇ ਸੰਪਰਕ ਵਿਚ ਆਉਣ 'ਤੇ ਉਸ ਦੇ ਵਾਇਰਸ ਨਾਲ ਮਾਸਕ ਪਹਿਨ ਕੇ ਹੀ ਬਚਿਆ ਜਾ ਸਕਦਾ ਹੈ। ਭਾਰਤ ਜਿਹੇ ਦੇਸ਼ ਵਿਚ ਇਸ ਸਮੇਂ ਇਹ ਮੁਮਕਿਨ ਨਹੀਂ ਹੈ ਕਿ ਹਰ ਵਿਅਕਤੀ ਐਨ-95 ਮਾਸਕ ਪਹਿਨ ਸਕੇ। ਇਸ ਲਈ ਘਰ 'ਤੇ ਬਣੇ ਮਾਸਕ ਨੂੰ ਵੀ ਪਹਿਨ ਕੇ ਖੁਦ ਨੂੰ ਸੁਰੱਖਿਅਤ ਰਖਿਆ  ਜਾ ਸਕਦਾ ਹੈ। ਇਸ ਲਈ ਘਰ 'ਤੇ ਸਾਫ ਕੱਪੜੇ ਦੀ ਵਰਤੋਂ ਕਰਕੇ ਮਾਸਕ ਬਣਾ ਸਕਦੇ ਹਨ।  ਮਾਸਕ ਨੂੰ ਸਿਰਫ ਉਸ ਦੇ ਕਿਨਾਰਿਆਂ ਤੋਂ ਫੜ ਕੇ ਪਹਿਨਣਾ ਹੈ। ਮਾਸਕ ਨੂੰ ਇਸਤੇਮਾਲ ਕਰਨ ਤੋਂ ਬਾਅਦ ਕਿਸੇ ਅਲੱਗ ਜਗ੍ਹਾ ਰੱਖੋ ਅਤੇ ਉਸ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ।

ਹੋਰ ਖਬਰਾਂ »

ਹਮਦਰਦ ਟੀ.ਵੀ.