ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਹਾਸਲ ਕੀਤੀ ਫੈਡਰਲ ਵਿੱਤੀ ਮਦਦ

ਔਟਾਵਾ, 23 ਮਈ (ਹਮਦਰਦ ਨਿਊਜ਼ ਸਰਵਿਸ) : ਸਾਰੀ ਦੁਨੀਆ ਵਿੱਚ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਦਾ ਅਸਰ ਕੈਨੇਡਾ ਦੀਆਂ ਚਾਰ ਪ੍ਰਮੁੱਖ ਪਾਰਟੀਆਂ ਦੀ ਆਰਥਿਕ ਹਾਲਤ 'ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਚਾਰੇ ਮੁੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ, ਨਿਊ ਡੈਮੋਕਰੇਟਿਕ ਅਤੇ ਗਰੀਨ ਪਾਰਟੀ ਨੇ ਆਪਣੇ ਸਟਾਫ਼ ਨੂੰ ਤਨਖਾਹਾਂ ਦੇਣ ਲਈ 75 ਫੀਸਦੀ ਫੈਡਰਲ ਵੇਜ ਸਬਸਿਡੀ ਪ੍ਰੋਗਰਾਮ ਦਾ ਸਹਾਰਾ ਲਿਆ। ਜਦਕਿ ਬਲਾਕ ਕਿਊਬਿਕ ਪਾਰਟੀ ਨੇ ਇਹ ਮਦਦ ਨਹੀਂ ਲਈ ਅਤੇ ਇਨ•ਾਂ ਚਾਰਾਂ ਪਾਰਟੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.