ਕਾਨਪੁਰ, 23 ਮਈ, ਹ.ਬ. : ਕੋਰੋਨਾ ਮਹਾਮਾਰੀ ਦੇ ਚਲਦਿਆਂ ਲਾਗੂ ਲਾਕਡਾਊਨ ਵਿਚ ਵਿਆਹ ਵਾਰ ਵਾਰ ਟਾਲਿਆ ਜਾ ਰਿਹਾ ਸੀ। 4 ਮਈ ਨੂੰ ਤੈਅ ਵਿਆਹ ਨੂੰ ਪਹਿਲਾਂ ਲਾਕਡਾਊਨ ਦੇ ਕਾਰਨ ਵਧਾ ਕੇ 17 ਮਈ ਤੱਕ ਕਰ ਦਿੱਤਾ ਗਿਆ ਲੇਕਿਨ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੌਥੇ ਲਾਕਡਾਊਨ ਦਾ ਐਲਾਨ ਕਰ ਦਿੱਤਾ। ਵਿਆਹ ਇੱਕ ਵਾਰ ਫੇਰ ਟਾਲਣ ਦੀ ਗੱਲ ਚਲ ਰਹੀ ਸੀ ਕਿ ਲਾੜੀ ਨੇ ਇੱਕ ਵੱਡਾ ਫੈਸਲਾ ਲੈ ਲਿਆ।
ਕਾਨਪੁਰ ਦੇਹਾਤ ਦੇ ਮੰਗਲਪੁਰ ਦੀ ਰਹਿਣ ਵਾਲੀ 19 ਸਾਲਾ ਗੋਲਡੀ ਲਗਾਤਾਰ 12 ਘੰਟੇ ਪੈਦਲ ਚਲ ਕੇ ਲਾੜੇ ਵੀਰੇਂਦਰ ਕੁਮਾਰ ਰਾਠੌੜ ਦੇ ਪਿੰਡ ਕਨੌਜ ਦੇ ਬੈਂਸਪੁਰ ਪਹੁੰਚ ਗਈ। ਲਾੜੇ ਦੇ ਘਰ ਵਾਲੇ ਅਚਾਨਕ  ਲਾੜੀ ਨੂੰ ਵੇਖ ਕੇ ਹੈਰਾਨ ਹੋ ਗਏ। ਉਨ੍ਹਾਂ ਨੇ ਫੇਰ ਉਸ ਦਾ ਸੁਆਗਤ ਕੀਤਾ ਅਤੇ ਉਸ ਦੇ ਘਰ ਵਾਲਿਆਂ ਨਾਲ ਗੱਲ ਕੀਤੀ। ਦੋਵੇਂ ਪਰਵਾਰਾਂ ਦੀ ਰਜ਼ਾਮੰਦੀ ਤੋਂ ਬਾਅਦ ਲਾੜੇ ਦੇ ਪਿੰਡ ਦੇ ਇੱਕ ਮੰਦਰ ਵਿਚ ਰਸਮਾਂ ਨਾਲ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ।
ਗੋਲਡੀ ਨੇ ਦੱਸਿਆ ਕਿ 4 ਮਈ ਨੂੰ ਉਸ ਦਾ ਵਿਆਹ ਤੈਅ ਕੀਤਾ ਗਿਆ ਸੀ ਜੋ ਲਾਕਡਾਊਨ ਕਾਰਨ ਟਾਲ ਦਿੱਤਾ ਗਿਆ ਸੀ। ਅਸੀਂ ਲਾਕਡਾਊਨ 3.0 ਦੇ ਖਤਮ ਹੋਣ ਦੀ ਉਡੀਕ ਕਰ ਰਹੇ ਸੀ ਲੇਕਿਨ ਉਸ ਨੂੰ ਵੀ 17 ਮਈ ਤੋਂ ਵਧਾ ਕੇ 31 ਮਈ ਤੱਕ ਕਰ ਦਿੱਤਾ ਗਿਆ। ਲਾੜੇ ਨੇ ਕਿਹਾ ਕਿ ਸਾਡੇ ਪਰਵਾਰ ਦੇ ਲੋਕ ਵਿਆਹ ਨੂੰ ਮੁੜ ਟਾਲਣ 'ਤੇ ਵਿਚਾਰ ਕਰ ਰਹੇ ਸੀ ਲੇਕਿਨ ਮੈਂ ਫ਼ੈਸਲਾ ਕੀਤਾ ਕਿ ਮੈਂ ਅਪਣੇ ਵਿਆਹ ਦੇ ਵਿਚ ਇਸ ਮਹਾਮਾਰੀ ਨੂੰ ਨਹੀਂ ਆਉਣ ਦੇਵਾਂਗਾ। ਮੈਂ ਕਿਸੇ ਨੂੰ ਦੱਸੇ ਬਗੈਰ ਘਰ ਛੱਡ ਦਿੱਤਾ।
ਗੋਲਡੀ ਨੇ 80 ਕਿਲੋਮੀਟਰ ਦਾ ਸਫਰ 12 ਘੰਟੇ ਵਿਚ ਤੈਅ ਕੀਤਾ ਅਤੇ ਲਾੜੇ ਦੇ ਪਿੰਡ ਪਹੁੰਚ ਗਈ। ਉਨ੍ਹਾ ਦੱਸਿਆ ਕਿ 12 ਘੰਟੇ ਦੇ ਸਫਰ ਵਿਚ ਉਨ੍ਹਾਂ ਨੇ ਕੁਝ ਨਹੀਂ ਖਾਧਾ ਸੀ। ਉਨ੍ਹਾਂ ਦੇ ਕੋਲ ਇੱਕ ਛੋਟਾ ਬੈਗ ਸੀ ਜਿਸ ਵਿਚ ਕੁਝ ਕੱਪੜੇ ਪਾਏ ਸੀ ਗੋਲਡੀ ਨੇ ਦੱਸਿਆ ਕਿ ਉਥੇ ਪੁੱਜਣ ਤੋਂ ਬਾਅਦ ਅਸੀਂ ਦੋਵਾਂ ਪਰਵਾਰਾਂ ਦੀ ਸਹਿਮਤੀ ਤੋ ਬਾਅਦ ਮੰਦਰ ਵਿਚ ਵਿਆਹ ਕਰ ਲਿਆ।  ਮਾਸਕ ਪਾਈ ਲਾੜਾ ਲਾੜੀ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.