ਹੋਨੋਲੂਲੂ,  24 ਮਈ, ਹ.ਬ. : ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਤੇ ਡੈਮੋਕਰੇਟਿਕ ਪਾਰਟੀ ਦੇ ਸੰਭਾਵਤ ਰਾਸ਼ਟਰਪਤੀ ਉਮੀਦਵਾਰ ਜੋਅ ਬਿਡੇਨ ਨੇ ਹਵਾਈ ਪ੍ਰਾਇਮਰੀ ਚੋਣ ਜਿੱਤ ਲਈ। ਇਹ ਚੋਣ ਕੋਰੋਨਾ ਵਾਇਰਸ ਦੇ ਕਾਰਨ ਇੱਕ ਮਹੀਨੇ ਦੇਰੀ ਤੋਂ ਸ਼ੁਰੂ ਹੋਈ। ਬਿਡੇਨ ਨੂੰ 16 ਅਤੇ ਬਰਨੀ ਸੈਂਡਰਸ ਨੂੰ 8 ਡੈਲੀਗੇਟਸ ਦਾ ਸਮਰਥਨ ਮਿਲਿਆ। ਬਿਡੇਨ ਨੂੰ 1566 ਡੈਲੀਗੇਟਸ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਨਾਮਜ਼ਦਗੀ ਦੇ ਲਈ ਉਸ ਨੂੰ 1991 ਡੈਲੀਗੇਟਸ ਦੀ ਜ਼ਰੂਰਤ ਹੋਵੇਗੀ। ਅਨੁਮਾਨ ਹੈ ਕਿ ਉਹ ਜੂਨ ਤੱਕ ਇਸ ਨੂੰ ਹਾਸਲ ਕਰ ਲੈਣਗੇ।
ਪਾਰਟੀ ਦੁਆਰਾ ਸੰਚਾਲਤ ਪ੍ਰਾਇਮਰੀ ਚੋਣ ਵਿਚ ਕੁਲ 35,044 ਵੋਟਰਾਂ ਨੇ ਮਤਦਨ ਕੀਤਾ। ਈਮੇਲ ਦੇ ਜ਼ਰੀਏ ਇਹ ਮਤਦਾਨ ਹੋਇਆ। ਪਾਰਟੀ ਨੇ ਸ਼ੁਰੂ ਵਿਚ 4 ਅਪ੍ਰੈਲ ਲੂੰ ਪ੍ਰਾਇਮਰੀ ਚੋਣ ਆਯੋਜਤ ਕਰਨ ਦੀ ਯੋਜਨਾ ਬਣਾਈ ਸੀ ਅਤੇ ਉਮੀਦ ਕੀਤੀ ਸੀ ਕਿ ਪਾਰਟੀ ਦੇ ਜ਼ਿਆਦਾਤਰ ਮੈਂਬਰ ਈਮੇਲ ਰਾਹੀਂ ਮਤਦਾਨ ਕਰਨਗੇ ਅਤੇ ਸੂਬੇ ਦੇ ਲਗਭਗ 20 ਵਿਅਕਤੀ ਮਤਦਾਨ ਵਾਲੀ ਥਾਂ 'ਤੇ ਮਤਦਾਨ ਕਰਨਗੇ।
ਮਾਰਚ ਦੇ ਸ਼ੁਰੂ ਵਿਚ ਪਾਰਟੀ ਦੇ ਰਜਿਸਟਰਡ ਮੈਂਬਰਾਂ ਦੇ ਲਈ ਮਤ ਪੱਤਰਾਂ ਨੂੰ ਈਮੇਲ ਜ਼ਰੀਏ ਭੇਜਣਾ ਸ਼ੁਰੂ ਹੋਇਆ ਜਦ ਸੈਂਡਰਸ ਅਤੇ ਬਿਡੇਨ ਅੱਗੇ ਚਲ ਰਹੇ ਸੀ ਅਤੇ ਤੁਲਸੀ ਗਬਾਰਡ ਵੀ ਦੌੜ ਵਿਚ ਸੀ, ਲੇਕਿਨ ਕੋਰੋਨਾ ਵਾਇਰਸ ਦੇ ਕਾਰਨ 20 ਮਾਰਚ ਨੂੰ ਪਾਰਟੀ ਨੇ ਐਲਾਨ ਕੀਤਾ ਕਿ ਉਹ ਚੋਣ ਸਿਰਫ ਈਮੇਲ ਦੇ ਜ਼ਰੀਏ ਕਰਾਵੇਗੀ। ਜਿਹੜੇ ਲੋਕਾਂ ਨੂੰ  ਮਤ ਪੱਤਰ ਰਾਹੀਂ ਵੋਟ ਕਰਨੀ ਸੀ ਉਨ੍ਹਾਂ ਲੈ ਕੇ ਪਾਰਟੀ ਨੇ ਕਿਹਾ ਕਿ ਉਹ ਮੈਂਬਰਾਂ ਨੂੰ ਮਤ ਪੱਤਰਾਂ ਦਾ ਇੱਕ ਹੋਰ ਦੌਰ ਮੇਲ ਕਰੇਗੀ ਅਤੇ ਮਈ ਦੇ ਅੰਤ ਤੱਕ ਇਨ੍ਹਾਂ ਦੀ ਗਿਣਤੀ ਦੀ ਉਡੀਕ ਕਰੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.