ਜਲੰਧਰ,  24 ਮਈ, ਹ.ਬ. : ਵਿਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਲਈ ਸ਼ੁਰੂ ਕੀਤੀ ਗਈ ਕੌਮਾਂਤਰੀ ਹਵਾਈ ਉਡਾਣਾਂ ਦੇ ਤਹਿਤ ਬੀਤੀ ਰਾਤ ਅੰਮ੍ਰਿਤਸਰ ਏਅਰਪੋਰਟ ਪੁੱਜੀ ਆਸਟ੍ਰੇਲੀਆ ਦੀ ਫਲਾਈਟ ਤੋਂ ਜਲੰਧਰ ਜ਼ਿਲ੍ਹੇ ਨਾਲ ਸਬੰਧਤ 15 ਯਾਤਰੀ ਪਹੁੰਚੇ। ਸਾਰੇ ਯਾਤਰੀਆਂ ਦਾ ਮੈਡੀਕਲ ਚੈਕਅਪ ਕਰਨ ਤੋਂ ਬਾਅਦ ਉਨ੍ਹਾਂ ਅਪਣੇ ਅਪਣੇ ਜ਼ਿਲ੍ਹਿਆਂ ਨੂੰ ਬੱਸਾਂ ਦੇ ਜ਼ਰੀਏ ਰਵਾਨਾ ਕਰ ਦਿੱਤਾ ਗਿਆ। ਸੈਂਟਰ ਵਿਚ ਅੱਧੀ ਰਾਤ ਤੋਂ ਬਾਅਦ ਪਹੁੰਚਾਇਆ ਗਿਆ। ਇੱਥੋਂ ਵਿਦੇਸ਼ੀ ਯਾਤਰੀਆਂ ਨੂੰ ਉਨ੍ਹਾਂ ਵਲੋਂ ਬੁੱਕ ਕਰਵਾਏ ਹੋਟਲਾਂ ਦੇ ਕਮਰਿਆਂ ਵਿਚ 14 ਦਿਨਾਂ ਦੇ ਲਈ ਕਵਾਰੰਟਾਈਟ ਰੱਖਣ ਦੇ ਲਈ ਭੇਜ ਦਿੱਤਾ ਗਿਆ। ਇਨ੍ਹਾਂ ਯਾਤਰੀਆਂ ਵਿਚ ਵਿਨੋਦ ਕੁਮਾਰ ਜੈਨ, ਪੂਜਾ ਜੈਨ ਅਤੇ ਅਵਿਨਾਸ਼ ਜੈਨ ਨਿਵਾਸੀ ਆਦਰਸ਼ ਨਗਰ, ਰਛਪਾਲ ਕੌਰ ਵਡੈਰਾ ਨਿਵਾਸੀ ਬਾਗ ਕਰਮ ਬਖਸ਼, ਰਜਨੀ ਵਰਮਾ ਨਿਵਾਸੀ ਮਨਜੀਤ ਨਗਰ ਬਸਤੀ ਸ਼ੇਖ, ਰਾਜਿੰਦਰ ਕੁਮਾਰ ਨਿਵਾਸੀ ਨਿਊ ਸਰਾਭਾ ਨਗਰ, ਨਜ਼ਦੀਕ ਬਾਬਾ ਮੋਹਨ ਦਾਸ ਮੰਦਰ, ਪਰਮਜੀਤ ਸਿੰਘ ਨਿਵਾਸੀ ਕਪੂਰਥਲਾ ਸਿੱਧਵਾਂ, ਪਰਮਜੀਤ ਕੌਰ ਨਿਵਾਸੀ ਕਿਸ਼ਨਪੁਰਾ, ਹਰਜਿੰਦਰ ਕੌਰ ਨਿਵਾਸੀ ਲਿੰਕ ਕਲੌਨੀ, ਦੇਵ ਸਿੰਘ ਅਤੇ ਦਲਜੀਤਕੌਰ ਨਿਵਾਸੀ ਮੁਹੱਲਾ ਵਿਵੇਕ ਨਗਰ ਸੋਢਲ, ਬਲਵੰਤ ਸਿੰਘ ਨਿਵਾਸੀ ਵਸੰਤ ਐਵਨਿਊ ਅਭਿਨਵ ਕੁਕਰੇਜਾ ਨਿਵਾਸੀ ਗਰੋਵਰ ਕਲੌਨੀ, ਦਮਨਪ੍ਰੀਤ ਸੰਧੂ ਅਤੇ  ਸੁਲਖਣ ਸਿੰਘ ਨਿਵਾਸੀ ਕੁਆਰਟਰ ਨੰਬਰ ਚਾਰ, ਨਜ਼ਦੀਕ ਪੁਲਿਸ ਸਟੇਸ਼ਨ ਨਵੀਂ ਬਾਰਾਦਰੀ ਸ਼ਾਮਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.