ਮੁੰਬਈ,  24 ਮਈ, ਹ.ਬ. : ਕਾਮੇਡੀਅਨ ਅਤੇ ਟੀਵੀ ਐਂਕਰ ਕਪਿਲ ਸ਼ਰਮਾ ਨੇ ਮੰਗਲਵਾਰ ਨੂੰ ਅਪਣੇ ਆਫ਼ੀਸ਼ਿਅਲ  ਟਵਿਟਰ ਅਕਾਊਂਟ 'ਤੇ ਇੱਕ ਬਿਆਨ ਜਾਰੀ ਕਰਦੇ ਹੋਏ ਮੁਆਫ਼ੀ ਮੰਗੀ। ਉਨ੍ਹਾਂ ਲਿਖਿਆ, ਪ੍ਰਿਯ ਕਾਯਸਥ ਸਮਾਜ, ਸੁਣਿਆ ਹੈ ਕਿ 28 ਮਾਰਚ 2020 ਨੂੰ ਪ੍ਰਸਾਰਤ ਹੋਏ ਦ ਕਪਿਲ ਸ਼ਰਮਾ ਸ਼ੋਅ ਦੇ ਐਪੀਸੋਡ ਵਿਚ ਚਿਤਰਗੁਪਤ ਦੇ ਉਲੇਖ 'ਤੇ ਜੇਕਰ ਆਪ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਅਪਣੀ ਅਤੇ ਅਪਣੀ ਪੂਰੀ ਟੀਮ ਵਲੋਂ ਆਪ ਸਭ ਕੋਲੋਂ ਮਾਫ਼ੀ ਮੰਗਦਾ ਹਾਂ। ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਆਪ ਸਾਰੇ ਖੁਸ਼ ਰਹੋ, ਸੁਰੱਖਿਅਤ ਰਹੋ ਅਤੇ ਹੱਸਦੇ ਰਹੋ। ਪਰਮਾਤਮਾ ਕੋਲੋਂ ਇਹੀ ਕਾਮਨਾ ਕਰਦਾ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.