ਨਵੀਂ ਦਿੱਲੀ,  24 ਮਈ, ਹ.ਬ. : ਪਾਕਿਸਤਾਨ ਦੇ ਕਰਾਚੀ ਵਿਚ ਸ਼ੁੱਕਰਵਾਰ ਨੂੰ ਹੋਏ ਜਹਾਜ਼ ਹਾਦਸੇ ਵਿਚ ਕਿਸੇ ਤਰ੍ਹਾਂ ਦੋ ਲੋਕ ਜ਼ਿੰਦਾ ਬਚਣ ਵਿਚ ਸਫਲ ਰਹੇ। ਇਨ੍ਹਾਂ ਵਿਚੋਂ ਇੱਕ ਜ਼ਿੰਦਾ ਬਚਿਆ ਸ਼ਖ਼ਸ ਦਾ ਭਾਰਤ ਨਾਲ ਸਬੰਧ ਹੈ। ਬੈਂਕ ਆਫ਼ ਪੰਜਾਬ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ ਜਫਰ ਮਸੂਦ ਵੀ ਇਸ ਫਲਾਈਟ ਵਿਚ ਸਨ, ਜੋ ਜ਼ਖ਼ਮੀ ਹੋਏ ਹਨ। ਉਨ੍ਹਾਂ ਦੀ ਜ਼ੱਦੀ ਜੜ੍ਹਾਂ ਪੱਛਮੀ ਉਤਰ ਪ੍ਰਦੇਸ਼ ਦੇ ਅਮਰੋਹਾ ਵਿਚ ਹਨ ਅਤੇ ਉਹ ਪਾਕੀਜ਼ਾ ਫੇਮ ਕਮਾਲ ਅਮਰੋਹੀ ਦੇ ਪਰਵਾਰ ਨਾਲ ਸਬੰਧ ਰਖਦੇ ਹਨ।
ਕਰਾਚੀ ਹਵਾਈ ਅੱਡੇ ਦੇ ਕੋਲ ਸ਼ੁੱਕਰਵਾਰ ਨੂੰ ਇੱਕ ਜਹਾਜ਼ ਲੈਂਡਿੰਗ ਤੋਂ ਠੀਕ ਪਹਿਲਾ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ 90 ਤੋਂ ਜ਼ਿਆਦਾ ਲੋਕ ਮਾਰੇ ਗਏ। ਇਸੇ ਜਹਾਜ਼  ਵਿਚ ਜਫਰ ਮਸੂਦ ਵੀ ਸਫਰ ਕਰ ਰਹੇ ਸੀ ਜੋ ਇਸ ਹਾਦਸੇ ਵਿਚ ਜ਼ਿੰਦਾ ਬਚੇ ਦੋ ਲੋਕਾਂ ਵਿਚੋਂ ਇੱਕ ਹਨ।
ਭਾਰਤ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਆਦਿਲ ਜਫਰ ਨੇ ਦੱਿਸਆ ਕਿ ਜਫਰ ਮਸੂਦ ਦਾ ਪਰਵਾਰ 1952 ਵਿਚ ਪਾਕਿਸਤਾਨ ਚਲਾ ਗਿਆ ਸੀ। ਮੁੰਬਈ ਵਿਚ ਡਾਕੂਮੈਂਟਰੀ ਫਿਲਮ ਬਣਾਉਣ ਵਾਲੇ ਆਦਿਲ, ਜਫਰ ਮਸੂਦ ਦੀ ਮਾਂ ਦੇ ਪਹਿਲੇ ਚਚੇਰੇ ਭਰਾ ਹਨ।
ਆਦਿਲ ਜਫਰ ਨੇ ਕਿਹਾ ਕਿ ਉਹ 2015 ਵਿਚ ਕਰਾਚੀ ਵਿਚ ਮਸੂਦ ਨੂੰ ਮਿਲੇ ਸੀ ਅਤੇ ਮਸੂਦ ਭਾਰਤ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਉਹ ਅਪਣੇ ਜ਼ੱਦੀ ਘਰ ਨੂੰ ਦੇਖਣ ਦੇ ਲਈ ਅਮਰੋਹਾ ਵੀ ਆਉਣਾ ਚਾਹੁੰਦੇ ਹਨ।
ਜਫਰ ਮਸੂਦ ਦੀ ਮਾਂ ਦਾ ਸਬੰਧ ਕਮਾਲ ਅਮਰੋਹੀ ਨਾਲ ਸਿੱਧੇ ਤੌਰ 'ਤੇ ਹੈ ਕਿਉਂਕਿ ਉਨ੍ਹਾਂ ਦੇ ਨਾਨਾ ਤਕੀ ਅਮਰੋਹੀ, ਜੋ ਪਾਕਿਸਤਾਨ ਵਿਚ Îਇੱਕ ਪੱਤਰਕਾਰ ਸੀ। ਪਾਕੀਜ਼ਾ ਫ਼ਿਲਮ ਨਿਰਮਾਤਾ ਦੇ ਚਚੇਰੇ ਭਰਾ ਸੀ। ਮਸੂਦ ਦਾ ਪਰਵਾਰ ਅਮਰੋਹਾ ਦੇ ਸੱਦੋ ਮੁਹੱਲੇ ਨਾਲ ਸਬੰਧ ਰਖਦਾ ਹੈ। ਉਨ੍ਹਾਂ ਦੇ ਦਾਦਾ ਮਸੂਦ ਹਸਨ ਵਕੀਲ ਸੀ ਅਤੇ ਉਨ੍ਹਾਂ ਦੇ ਪਿਤਾ ਮੁਨਵਰ ਸਈਦ ਪਾਕਿ ਵਿਚ ਟੀਵੀ ਕਲਾਕਾਰ ਸੀ।
ਸਿੰਧ ਦੇ ਸਿਹਤ ਮੰਤਰੀ ਅਜਰਾ ਫਜਲ ਪੇਚੁਹੋ ਨੇ ਕਿਹਾ ਕਿ ਲਾਹੌਰ ਤੋਂ ਕਰਾਚੀ ਜਾ ਰਹੇ ਪਾਕਿਸਤਾਨ ਕੌਮਾਂਤਰੀ ਏਅਰਲਾਈਨ ਦੇ ਯਾਤਰੀ ਜਹਾਜ਼ ਵਿਚ ਸਵਾਰ ਦੋ ਲੋਕਾਂ ਦੀ ਜਾਨ ਬਚ ਗਈ। ਇਹ ਜਹਾਜ਼ ਸੁੱਕਰਵਾਰ ਨੂੰ ਜਿੰਨਾ ਕੌਮਾਂਤਰੀ ਹਵਾਈ ਅੱਡੇ 'ਤੇ ਹਾਦਸਾਗ੍ਰਸਤ ਹੋ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.