ਟ੍ਰਿਨਿਟੀ ਬੈਲਵੁੱਡਜ਼ ਪਾਰਕ ਦੇ ਦੌਰੇ ਦੌਰਾਨ ਚੰਗੀ ਤਰ•ਾਂ ਨਹੀਂ ਪਾਇਆ ਸੀ ਮਾਸਕ

ਟੋਰਾਂਟੋ, 25 ਮਈ (ਹਮਦਰਦ ਨਿਊਜ਼ ਸਰਵਿਸ) : ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਟ੍ਰਿਨਿਟੀ ਬੈਲਵੁੱਡਜ਼ ਪਾਰਕ ਦੇ ਦੌਰੇ ਦੌਰਾਨ ਮੂੰਹ 'ਤੇ ਮਾਸਕ ਚੰਗੀ ਤਰ•ਾਂ ਨਹੀਂ ਪਾਇਆ ਸੀ। ਇਸ ਦੇ ਲਈ ਉਨ•ਾਂ ਨੇ ਹੁਣ ਮੁਆਫ਼ੀ ਮੰਗ ਲਈ ਹੈ। ਟੋਰੀ ਬੀਤੇ ਸ਼ਨਿੱਚਰਵਾਰ ਨੂੰ ਟ੍ਰਿਨਿਟੀ ਬੈਲਵੁੱਡਜ਼ ਪਾਰਕ 'ਚ ਗਏ ਸਨ, ਜਿੱਥੇ ਵੱਡੀ ਭੀੜ ਇਕੱਠੀ ਹੋਈ ਸੀ, ਜਦਕਿ ਸੂਬਾਈ ਹੁਕਮਾਂ ਤਹਿਤ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ। ਇਸ ਦੌਰਾਨ ਸਰੀਰਕ ਦੂਰੀ ਦੇ ਨਿਯਮਾਂ ਦੀ ਵੀ ਉਲੰਘਣਾ ਹੋਈ। ਪਾਰਕ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਜੌਨ ਟੋਰੀ ਨੇ ਆਪਣੇ ਮੂੰਹ 'ਤੇ ਮਾਸਕ ਵੀ ਚੰਗੀ ਤਰ•ਾਂ ਨਹੀਂ ਪਾਇਆ ਸੀ। ਮੇਅਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ, ਜਿਸ ਕਾਰਨ ਉਨ•ਾਂ ਦੀ ਚੁਫੇਰਿਓਂ ਨਿੰਦਾ ਹੋਈ।  

ਹੋਰ ਖਬਰਾਂ »

ਹਮਦਰਦ ਟੀ.ਵੀ.